ਬਰਤਨ ਬਣਾਉਣ ਵਾਲੀ ਫੈਕਟਰੀ ਦੀ ਮਸ਼ੀਨ ’ਚ ਆਈ ਪਰਵਾਸੀ ਮਜ਼ਦੂਰ ਮਹਿਲਾ, ਮੌਕੇ ‘ਤੇ ਹੀ ਹੋਈ ਮੌ+ਤ

ਬਟਾਲਾ, 8 ਸਤੰਬਰ 2023 – ਬਟਾਲਾ-ਅੰਮ੍ਰਿਤਸਰ ਰੋਡ ਉਤੇ ਸੰਦੀਪ ਵਾਲੀ ਗਲੀ ’ਚ ਬਰਤਨ ਬਣਾਉਣ ਵਾਲੀ ਅਮਿਤ ਹੋਮ ਫੈਕਟਰੀ ਵਿਚ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਮਸ਼ੀਨ ਵਿਚ ਆਕੇ ਕਰੀਬ 25 ਸਾਲਾ ਪ੍ਰਵਾਸੀ ਮਹਿਲਾ ਅਨੁਸ਼ਕਾ ਦੀ ਹੋਈ ਮੌਤ ਹੋ ਗਈ। ਮ੍ਰਿਤਕਾ ਇਕ ਬੱਚੀ ਮਾਂ ਸੀ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿੱਚ ਵਾਲ ਆਉਣ ਨਾਲ ਵਾਪਰੀ ਮੰਦਭਾਗੀ ਘਟਨਾ ਵਾਪਰੀ ਹੈ।

ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਪਰਵਾਸੀ ਮਹਿਲਾ ਦੇ ਪਿਤਾ ਅਤੇ ਮਾਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਵਿਆਹੀ ਹੋਈ ਸੀ ਪਰ ਪਤੀ ਛੱਡ ਕੇ ਜਾ ਚੁੱਕਿਆ ਸੀ। ਉਹਨਾਂ ਦੀ ਬੇਟੀ ਬਟਾਲਾ ’ਚ ਅਮਿਤ ਹੋਮ ਅਮਪਲਾਇਸੈਂਸ ਨਾਮ ਦੀ ਬਰਤਨ ਬਨਾਉਣ ਵਾਲੀ ਫੈਕਟਰੀਆਂ ਵਿਚ ਕੰਮ ਕਰਦੀ ਸੀ, ਜਿਥੇ ਪਤਾ ਨਹੀਂ ਕੀ ਹੋਇਆ ਕਿ ਅਨੁਸ਼ਕਾ ਦੀ ਮਸ਼ੀਨ ’ਚ ਆਉਣ ਕਾਰਨ ਮੌਤ ਹੋ ਗਈ।

ਉਨਾਂ ਕਿਹਾ ਕਿ ਮ੍ਰਿਤਕਾ ਦੀ ਛੋਟੀ ਬੇਟੀ ਹੈ ਉਹਨਾਂ ਇਨਸਾਫ ਚਾਹੀਦਾ ਹੈ। ਉਧਰ ਫੈਕਟਰੀ ਮਾਲਿਕ ਅਮਿਤ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਕੰਮ ਕਰਦੇ ਸਮੇਂ ਉਕਤ ਮਹਿਲਾ ਦੇ ਵਾਲ ਮਸ਼ੀਨ ’ਚ ਫਸਣ ਕਾਰਨ ਇਹ ਘਟਨਾ ਵਾਪਰੀ ਜਿਸਦੇ ਵਿਚ ਮਹਿਲਾ ਦੀ ਮੌਤ ਹੋ ਗਈ, ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਦੇ ਇੰਚਾਰਜ ਗੁਰਮੀਤ ਸਿੰਘ ਨੇ ਘਟਨਾ ਨੂੰ ਲੈਕੇ ਦਸਦੇ ਹੋਏ ਕਿਹਾ ਕਿ ਤਫਤੀਸ਼ ਕਰ ਰਹੇ ਹਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੀ-20 ਸੰਮੇਲਨ ਦਾ ਵਿਰੋਧ ‘ਚ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਦੀਆਂ ਨੀਤੀਆਂ ਖਿਲਾਫ 90 ਥਾਵਾਂ ‘ਤੇ ਫੂਕਿਆ ਪੁਤਲਾ

ਹਾਈਕੋਰਟ ਨੇ ਹਰਿਆਣਾ DGP ਨੂੰ ਲਾਈ ਫਟਕਾਰ, ਕਿਹਾ FIR ‘ਚ ਮੁਲਜ਼ਮ ਦਾ ਧਰਮ ਸ਼ਾਮਲ ਨਾ ਕਰੋ, ਨਾਲੇ ਮੰਗਿਆ ਹਲਫੀਆ ਬਿਆਨ