- ਪਾਬੰਦੀਸ਼ੁਦਾ ਸੰਗਠਨ KLF ਦਾ ਮੁਖੀ ਸੀ ਲਖਬੀਰ ਸਿੰਘ ਰੋਡੇ,
- ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ,
- ਦਿਲ ਦਾ ਦੌਰਾ ਪੈਣ ਕਾਰਨ ਹੋਈ ਲਖਬੀਰ ਸਿੰਘ ਰੋਡੇ ਦੀ ਮੌ+ਤ
ਮੋਗਾ, 5 ਦਸੰਬਰ 2023 – ਭਾਰਤ ਦੇ ਮੋਸਟ ਵਾਂਟੇਡ ਲਖਬੀਰ ਸਿੰਘ ਰੋਡੇ (72) ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਰੋਡੇ ਲੰਬੇ ਸਮੇਂ ਤੋਂ ਪਾਕਿਸਤਾਨ ‘ਚ ਰਹਿ ਰਹੇ ਸੀ। 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਉਨ੍ਹਾਂ ਦੇ ਭਾਈ ਜਸਬੀਰ ਸਿੰਘ ਰੋਡੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜਸਬੀਰ ਸਿੰਘ ਰੋਡੇ ਨੇ ਇਕ ਨਿੱਜੀ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੇ ਬੇਟੇ ਨੇ ਦੱਸਿਆ ਕਿ ਲਖਬੀਰ ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਖਬਰ ਲੀਕ ਨਾ ਹੋਵੇ ਇਸ ਲਈ ਲਖਬੀਰ ਸਿੰਘ ਰੋਡੇ ਦਾ ਸਿੱਖ ਰੀਤੀ ਰਿਵਾਜਾਂ ਅਨੁਸਾਰ ਪਾਕਿਸਤਾਨ ਵਿੱਚ ਗੁਪਤ ਤਰੀਕੇ ਨਾਲ ਸਸਕਾਰ ਕਰ ਦਿੱਤਾ ਗਿਆ। ਲਖਬੀਰ ਸਿੰਘ ਰੋਡੇ 72 ਸਾਲ ਦੇ ਸਨ।
ਲਖਬੀਰ ਸਿੰਘ ਰੋਡੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ। ਰੋਡੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। ਭਾਰਤ ਸਰਕਾਰ ਨੇ ਉਸ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਜਿਸ ਤੋਂ ਬਾਅਦ ਉਹ ਪਾਕਿਸਤਾਨ ਭੱਜ ਗਿਆ ਸੀ।