ਅਬੋਹਰ ‘ਚ ਮਾਂ-ਪੁੱਤ ਦੀ ਮੌ+ਤ: ਇੱਕ ਹਾਦਸੇ ‘ਚ ਜ਼ਖਮੀ ਹੋਇਆਂ ਦੀ ਮਦਦ ਕਰਨ ਵੇਲੇ ਅਣਪਛਾਤੇ ਟੈਂਪੂ ਨੇ ਦੋਵਾਂ ਨੂੰ ਕੁਚਲਿਆ

ਅਬੋਹਰ, 9 ਦਸੰਬਰ 2023 – ਅਬੋਹਰ ਦੇ ਪਿੰਡ ਕੁੱਤਿਆਂਵਾਲੀ ਅਤੇ ਖੁੱਬਣ ਵਿਚਕਾਰ ਕੱਲ੍ਹ ਦੇਰ ਸ਼ਾਮ ਹੋਏ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਜਦੋਂ ਉਹ ਜ਼ਖਮੀ ਲੋਕਾਂ ਨੂੰ ਦੇਖਣ ਲਈ ਸੜਕ ‘ਤੇ ਖੜ੍ਹੇ ਸੀ ਤਾਂ ਕਿਸੇ ਅਣਪਛਾਤੇ ਟੈਂਪੂ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਉਸਦੀ ਪਤਨੀ ਅਤੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਸੀਤੋ ਚੌਂਕੀ ਪੁਲਿਸ ਨੇ ਅਣਪਛਾਤੇ ਟੈਂਪੂ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਮਲਕੀਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੁੱਤਿਆਂਵਾਲੀ ਸ਼ਾਮ ਕਰੀਬ 6.30 ਵਜੇ ਆਪਣੇ ਚਾਰ ਸਾਲਾ ਪੁੱਤਰ ਅਭਿਜੋਤ ਨੂੰ ਦਵਾਈ ਦਿਵਾਉਣ ਲਈ ਆਪਣੀ ਪਤਨੀ ਦੀਪੂ ਉਮਰ ਕਰੀਬ 26 ਸਾਲ ਨਾਲ ਸਾਈਕਲ ’ਤੇ ਖੁੱਬਣ ਜਾ ਰਿਹਾ ਸੀ। ਅੱਧਾ ਘੰਟਾ ਪਹਿਲਾਂ ਇਸੇ ਰਸਤੇ ‘ਤੇ ਇਕ ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ ‘ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਸਾਈਕਲ ਉੱਥੇ ਹੀ ਰੋਕ ਲਿਆ |

ਜਦੋਂ ਮਲਕੀਤ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਸੜਕ ‘ਤੇ ਟਾਰਚ ਲੈ ਕੇ ਖੜ੍ਹੀ ਸੀ ਤਾਂ ਸਾਹਮਣਿਓਂ ਆ ਰਹੇ ਇਕ ਡਰਾਈਵਰ ਜਿਸ ਦੇ ਟੈਂਪੂ ਦੀਆਂ ਲਾਈਟਾਂ ਵੀ ਨਹੀਂ ਸਨ, ਨੇ ਤੇਜ਼ ਰਫਤਾਰ ਨਾਲ ਦੀਪੂ ਕੌਰ ਅਤੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਮਲਕੀਤ ਆਸ-ਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਠਿੰਡਾ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ।

ਸੀਤੋ ਚੌਕੀ ਦੇ ਏਐਸਆਈ ਬਲਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਲਕੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਟੈਂਪੂ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ। ਏਐਸਆਈ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਟੈਂਪੂ ਚਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਦੇ ਇੱਕ ਹੋਰ ਦਾ ਅੱਜ ਹੋਣ ਜਾ ਰਿਹਾ ਹੈ ਵਿਆਹ, ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਲੜਕੀ

Pitbull ਕੁੱਤਿਆਂ ਨੇ ਔਰਤ ‘ਤੇ ਕੀਤਾ ਹਮਲਾ: ਚਿਹਰਾ ਨੋਚ ਕੇ ਖਾਧਾ, ਗੰਭੀਰ ਜ਼ਖਮੀ ਹਾਲਤ ਹਸਪਤਾਲ ਕਰਵਾਇਆ ਦਾਖ਼ਲ