ਭੁਲੱਥ, 24 ਜੁਲਾਈ 2025 – ਅਮਰੀਕਾ ‘ਚ ਕਸਬਾ ਭੁਲੱਥ ਦੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਕੱਤਰ ਜਾਣਕਾਰੀ ਅਨੁਸਾਰ ਕਸਬਾ ਭੁਲੱਥ ਦਾ 27 ਸਾਲਾ ਨੌਜਵਾਨ ਸੁਖਜੀਤ ਸਿੰਘ (ਰੌਬੀ ਭਾਰਜ) ਸਪੁੱਤਰ ਇੰਦਰਜੀਤ ਸਿੰਘ ਭਾਰਜ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ।
ਕੁਝ ਦਿਨ ਪਹਿਲਾਂ ਉਹ ਅਚਾਨਕਕ ਬੀਮਾਰ ਹੋ ਗਿਆ ਅਤੇ ਦਿਨੋਂ-ਦਿਨ ਉਸ ਦੀ ਹਾਲਤ ਗੰਭੀਰ ਹੁੰਦੀ ਗਈ ਅਤੇ ਬੀਤੇ ਦਿਨ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਸਹਾਰਾ ਸੀ ਅਤੇ ਇਕ ਭੈਣ ਦਾ ਲਾਡਲਾ ਭਰਾ ਸੀ। ਇਸ ਖ਼ਬਰ ਤੋਂ ਬਾਅਦ ਭਾਰਜ ਪਰਿਵਾਰ ਅਤੇ ਕਸਬਾ ਭੁਲੱਥ ਵਿਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ।

