ਲੇਬਨਾਨ ‘ਚ ਪੰਜਾਬੀ ਵਿਅਕਤੀ ਦੀ ਮੌ+ਤ, ਮ੍ਰਿਤਕ ਸੀ 3 ਬੱਚਿਆਂ ਦਾ ਪਿਤਾ

  • ਪਿਆ ਦਿਲ ਦਾ ਦੌਰਾ,
  • 14 ਸਾਲ ਪਹਿਲਾਂ ਵਿਦੇਸ਼ ਗਿਆ ਸੀ,
  • ਮ੍ਰਿਤਕ ਗੁਰਮੁਖ ਸਿੰਘ 3 ਬੱਚਿਆਂ ਦਾ ਪਿਤਾ ਸੀ

ਗੁਰਦਾਸਪੁਰ, 14 ਨਵੰਬਰ 2023 – ਗੁਰਦਾਸਪੁਰ ਦੇ ਪਿੰਡ ਛੋਟਾ ਨੰਗਲ ਦੇ ਇੱਕ ਵਿਅਕਤੀ ਦੀ ਲੇਬਨਾਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਗੁਰਮੁਖ ਸਿੰਘ ਵਜੋਂ ਹੋਈ ਹੈ। ਉਹ 14 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ।

ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਗੁਰਮੁੱਖ ਸਿੰਘ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਗੁਰਮੁਖ ਸਿੰਘ ਹੀ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਸੀ।

ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਹੋਣ ਕਾਰਨ ਉਹ ਵਿਦੇਸ਼ ਤੋਂ ਮ੍ਰਿਤਕ ਦੇਹ ਲਿਆਉਣ ਤੋਂ ਅਸਮਰੱਥ ਹਨ। ਇਸ ਲਈ ਪਰਿਵਾਰ ਨੇ ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਮੁਖ ਸਿੰਘ ਦੀ ਦੇਹ ਵਿਦੇਸ਼ ਤੋਂ ਲਿਆਉਣ ਵਿੱਚ ਮਦਦ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫ਼ਿਰੋਜ਼ਪੁਰ ‘ਚ ਪਾਕਿ ਤਸਕਰਾਂ ਵੱਲੋਂ ਡਰੱਗ ਡਿਲੀਵਰੀ ਲਈ ਭੇਜਿਆ ਚਾਇਨਾ ਮੇਡ ਡਰੋਨ BSF ਨੇ ਫੜਿਆ

ਪਿਛਲੇ 8 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਸਰਹਿੰਦ ਨਹਿਰ ‘ਚੋਂ ਮਿਲੀ ਲਾ+ਸ਼