ਗੁਰਦਾਸਪੁਰ, 18 ਅਕਤੂਬਰ 2024 – ਮਾਮਲਾ ਫਤਿਹਗੜ ਚੂੜੀਆਂ ਦੇ ਨਜਦੀਕੀ ਪਿੰਡ ਸਮਰਾਏ 2 ਦਾ ਹੈ ਜਿੱਥੇ ਦੋ ਦਿਨ ਪਹਿਲਾਂ ਪਿੰਡ ਦੀ ਪੰਚ ਬਣੀ ਸੁਰਜੀਤ ਕੌਰ ਦੀ ਬੀਤੇ ਦਿਨ ਤੜਕਸਾਰ ਹਾਰਟ ਅਟੈਕ ਆਉਂਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ ਹੀ ਆਪਣੇ ਪੇਕੇ ਤੋਂ ਵੋਟ ਪਾ ਕੇ ਆਪਣੇ ਸੋਹਰੇ ਗਈ ਹੀ ਸੀ ਕਿ ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਪਿੰਡ ਦੇ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਸੁਰਜੀਤ ਕੌਰ ਬਿਨਾਂ ਪੰਚ ਚੁਣੀ ਗਈ ਅਤੇ ਅੱਜ ਤੜਕਸਾਰ ਸਵੇਰੇ ਉਸ ਨੂੰ ਹਾਰਟ ਅਟੈਕ ਆਇਆ ਤਾਂ ਪ੍ਰਾਈਵੇਟ ਹਸਪਤਾਲ ਖੜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਪਿੰਡ ਵਾਸੀ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਪਿੰਡ ’ਚ ਸਾੜਸਤੀ ਚਲ ਰਹੀ ਹੈ ਅਤੇ ਲੰਘੇ 2 ਮਹੀਨਿਆਂ ’ਚ ਪਿੰਡ ਸਮਰਾਏ ’ਚ 7 ਮੌਤਾਂ ਹੋ ਚੁੱਕੀਆਂ ਹਨ ਅਤੇ ਸਾੜਸਤੀ ਨੂੰ ਰੋਕਣ ਲਈ ਅੱਜ ਹੀ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣੇ ਸਨ।