ਚਿੱਟੇ ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌ+ਤ

  • ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦਾ ਰਹਿਣ ਵਾਲਾ ਸੀ ਹਰਭਜਨ ਸਿੰਘ,
  • ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਕਬੱਡੀ ਖਿਡਾਰੀ ਚਿੱਟੇ ਦੇ ਨਸ਼ੇ ਦਾ ਆਦੀ ਸੀ

ਸ੍ਰੀ ਮੁਕਤਸਰ ਸਾਹਿਬ, 20 ਮਈ 2023 – ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖੋਖਰ ਦੇ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ (ਭਜਨਾ) ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਚਿੱਟੇ ਦਾ ਆਦੀ ਸੀ ਅਤੇ ਉਸਦੀ ਮੌਤ ਚਿੱਟੇ ਕਾਰਨ ਹੀ ਹੋਈ ਹੈ।

ਪਰਿਵਾਰਕ ਮੈਂਬਰ ਦੱਸਦੇ ਕਿ ੳਹ ਪਿੰਡ ਦੇ ਆਪਣੇ ਸਾਥੀਆਂ ਨਾਲ ਘਰੋਂ ਗਿਆ ਅਤੇ ਉਹਨਾਂ ਨੂੰ ਬਾਅਦ ਵਿਚ ਫੋਨ ਆਇਆ ਕਿ ੳਹ ਕੋਟਕਪੂਰਾ ਵਿਖੇ ਡਿੱਗਿਆ ਪਿਆ ਹੈ ਅਤੇ ਉਸਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ, ਜਦ ਉਹ ਪਹੁੰਚੇ ਤਾਂ ਹਰਭਜਨ ਮਿਰਤਕ ਹਾਲਾਤ ਚ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਪਿੰਡ ‘ਚ ਸ਼ਰੇਆਮ ਚਿੱਟਾ ਵਿਕਦਾ ਹੈ। ਦੱਸ ਦੇਈਏ ਕਿ ਕਬੱਡੀ ਖਿਡਾਰੀ ਹਰਭਜਨ (ਭਜਨਾ) (36 ਸਾਲ) ਕੱਚਾ ਮੁਲਾਜਮ ਸੀ। ਉਸ ਦੇ 9 ਸਾਲ ਦਾ ਬੇਟਾ ਅਤੇ 8 ਸਾਲ ਦੀ ਬੇਟੀ ਹੈ। ਪਿੰਡ ‘ਚ ਸੋਗ ਦੀ ਲਹਿਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਆਰਮਡ ਪੁਲਿਸ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ਅੱਗੋਂ ਵਿਰਾਸਤੀ ਤੋਪ ਚੋਰੀ

ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਦਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ‘ਗਿਆਨ ਰਤਨ ਐਵਾਰਡ’ ਨਾਲ ਸਨਮਾਨ