ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ+ਤ: ਅਜੇ 2 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ, ਪਰਿਵਾਰ ਨੇ ਕੀਤਾ ਰੋਡ ਜਾਮ

ਮੋਗਾ, 12 ਸਤੰਬਰ 2023 – ਮੋਗਾ ਦੇ ਕੋਟਕਪੂਰਾ ਬਾਈਪਾਸ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ ਹੈ। ਮ੍ਰਿਤਕ ਦੀ ਪਛਾਣ ਅਮਨਦੀਪ (25) ਵਾਸੀ ਪਿੰਡ ਬੁੱਗੀਪੁਰਾ ਵਜੋਂ ਹੋਈ ਹੈ। ਉਸ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ।

ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਸੋਮਵਾਰ ਰਾਤ ਦੋਵੇਂ ਇਕੱਠੇ ਸਨ। ਉਹ ਗਾਂਧੀ ਰੋਡ ਤੋਂ ਨਸ਼ਾ ਲੈ ਕੇ ਆਏ ਸੀ ਅਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਬਾਈਪਾਸ ‘ਤੇ ਹੀ ਸੌਂ ਗਏ ਸੀ। ਸਵੇਰੇ ਜਦੋਂ ਉਦਾ ਨਸ਼ਾ ਸਵੇਰੇ ਉੱਤਰਿਆ ਤਾਂ ਉਸ ਨੇ ਦੇਖਿਆ ਅਮਨਦੀਪ ਬੇਹੋਸ਼ ਪਿਆ ਸੀ। ਜਦੋਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਮਰ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਅਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਅਮਨਦੀਪ ਦੀ ਲਾਸ਼ ਸੜਕ ‘ਤੇ ਰੱਖ ਕੇ ਧਰਨਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਰੋਹ ਵਿੱਚ ਆਏ ਲੋਕਾਂ ਨੂੰ ਭਰੋਸਾ ਦੇ ਕੇ ਜਾਮ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੇਵਾਮੁਕਤ ਅਧਿਕਾਰੀ ਦੀ ਦੂਜੀ ਪਤਨੀ ਨਿੱਕਲੀ ਲੁਟੇਰੀ: 8 ਲੱਖ ਅਤੇ ਗਹਿਣੇ ਲੈ ਕੇ ਹੋਈ ਫਰਾਰ

12 ਸਾਲਾ ਬੱਚੇ ਨੇ ਪੱਖੇ ਨਾਲ ਲਿਆ ਫਾਹਾ, ਮਾਤਾ-ਪਿਤਾ ਦੀ ਹੋ ਚੁੱਕੀ ਹੈ ਮੌ+ਤ, ਭੈਣ ਨਾਲ ਰਹਿੰਦਾ ਸੀ