ਸੱਪ ਦੇ ਡੰਗਣ ਕਾਰਨ ਨੌਜਵਾਨ ਦੀ ਮੌ+ਤ

ਫਾਜ਼ਿਲਕਾ, 19 ਜੁਲਾਈ 2023 – ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਉਪ ਮੰਡਲ ਦੇ ਪਿੰਡ ਪਾਲੀ ਵਾਲਾ ਦੇ ਇੱਕ ਨੌਜਵਾਨ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਰਤਨ ਕੰਬੋਜ (26 ਸਾਲ) ਆਪਣੇ ਦੋਸਤ ਦੀ ਕੀਟਨਾਸ਼ਕ ਦੀ ਦੁਕਾਨ ‘ਤੇ ਸੌਣ ਗਿਆ ਸੀ ਕਿਉਂਕਿ ਉਥੇ ਏ.ਸੀ. ਲੱਗਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਰਤਨ ਨੂੰ ਠੰਡ ਲੱਗਣ ਲੱਗੀ ਤਾਂ ਉਸ ਨੇ ਕੋਲ ਪਏ ਕੰਬਲ ਨੂੰ ਚੱਕ ਕੇ ਲੈ ਲਿਆ, ਜਿਸ ਦੇ ਅੰਦਰ ਸੱਪ ਛੁਪਿਆ ਹੋਇਆ ਸੀ। ਸੱਪ ਨੇ ਉਸਨੂੰ ਡੰਗ ਲਿਆ। ਪਤਾ ਲੱਗਦਿਆਂ ਹੀ ਰਤਨ ਤੁਰੰਤ ਆਪਣੇ ਪਰਿਵਾਰ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਸੱਪ ਦੇ ਡੰਗਣ ਬਾਰੇ ਦੱਸਿਆ।

ਪਰਿਵਾਰ ਨੇ ਤੁਰੰਤ ਉਸ ਨੂੰ ਪਹਿਲੇ ਪਿੰਡ ਵਿੱਚ ਟੀਕਾ ਲਗਵਾਇਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਰਹੀ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਮੰਗਲਵਾਰ ਸਵੇਰੇ ਕਰੀਬ 6 ਵਜੇ ਫਰੀਦਕੋਟ ਦੇ ਹਸਪਤਾਲ ਵਿੱਚ ਰਤਨ ਦੀ ਮੌਤ ਹੋ ਗਈ। ਮ੍ਰਿਤਕ ਅਜੇ ਕੁਆਰਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਪੂਰਥਲਾ ‘ਚ 10 ਸਾਲਾ ਬੱਚੇ ਦਾ ਕ+ਤ+ਲ: ਕਾਲੀ ਵੇਈਂ ‘ਚੋਂ ਮਿਲੀ ਲਾ+ਸ਼

Ranjit Sagar Dam ਤੋਂ ਉੱਜ ਦਰਿਆ ਵਿੱਚ ਛੱਡਿਆ 2.60 ਲੱਖ ਕਿਊਸਿਕ ਪਾਣੀ