ਦਿੱਲੀ ਮਾਡਲ ਨੇ ਬਿਜਲੀ ਕੱਟਾਂ ਨਾਲ ਪੰਜਾਬ ਨੂੰ ਮਾਰਿਆ ਕਰੰਟ : ਅਕਾਲੀ ਦਲ

  • ਜੇਕਰ ਇਹ ਆਪ ਦੇ ਵਾਅਦੇ ਅਨੁਸਾਰ ਬਦਲਾਅ ਹੈ ਤਾਂ ਫਿਰ ਪੰਜਾਬ ਦਾ ਖੇਤੀਬਾੜੀ ਤੇ ਸਨੱਅਤੀ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ : ਬਲਵਿੰਦਰ ਸਿੰਘ ਭੂੰਦੜ

ਚੰਡੀਗੜ੍ਹ, 29 ਅਪ੍ਰੈਲ 2022 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਮਾਡਲ ਨੇ ਪੰਜਾਬ ਨੂੰ ਕਰੰਟੀ ਲਾ ਦਿੱਤਾ ਹੈ ਤੇ ਪੰਜਾਬੀ ਜਿਹਨਾਂ ਨੁੰ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ, ਨੂੰ ਗਰਮੀ ਦੇ ਮੌਸਮ ਦੀ ਸ਼ੁਰੂਆਤ ਵਿਚ ਹੀ 18 ਘੰਟਿਆਂ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੇਕਰ ਇਹ ਆਪ ਦਾ ਵਾਅਦੇ ਅਨੁਸਾਰ ਬਦਲਾਅ ਹੈ ਤਾਂ ਫਿਰ ਇਸ ਨਾਲ ਸੂਬੇ ਦਾ ਖੇਤੀਬਾੜੀ ਤੇ ਸਨੱਅਤੀ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਤੇ ਆਮ ਆਦਮੀ ਨੂੰ ਵੱਡੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਠੱਪ ਹੋਣ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਕੋਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਯਾਨੀ ਪਾਵਰਕਾਮ ਨੂੰ ਆਤਮ ਨਿਰਭਰ ਬਣਾਉਣ ਲਈ ਕੋਈ ਸੋਚ ਨਹੀਂ ਹੈ ਤੇ ਇਸਨੇ 24 ਘੰਟੇ ਬਿਜਲੀ ਸਪਲਾਈ ਦੇ ਵਾਅਦੇ ਨਾਲ ਸਿਰਫ ਪੰਜਾਬੀਆਂ ਨੁੰ ਮੂਰਖ ਬਣਾਇਆ ਹੈ।

ਬਲਵਿੰਦਰ ਸਿੰਘ ਭੂੰਦੜ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਬਿਜਲੀ ਦੇ ਹਾਲਾਤਾਂ ਦੀ ਸਮੀਖਿਆ ਕਰਨ ਤੇ ਤੁਰੰਤ ਮਸਲਾ ਹੱਲ ਕਰਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਬਿਜਲਖ ਖੇਤਰ ਦੇਸ਼ ਵਿਚ ਸਰਵੋਤਮ ਸੀ। ਸੂਬੇ ਨੁੰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਬਿਜਲੀ ਸਰਪਲੱਸ ਬਣਾਇਆ ਸੀ। ਸੂਬੇ ਦੀ ਬਿਜਲੀ ਕੰਪਨੀ ਨੁੰ ਦੇਸ਼ ਵਿਚ ਸਰਵੋਤਮ ਐਲਾਨਿਆ ਗਿਆ ਸੀ। ਇਹ ਬਹੁਤ ਹੀ ਮਾੜੀ ਗੱਲ ਹੈ ਕਿ ਹਾਲਾਤ ਇਹ ਬਣ ਗਏ ਹਨ ਕਿ ਪੰਜਾਬੀਆਂ ਨੁੰ ਦਿਹਾਤੀ ਖੇਤਰਾਂ ਵਿਚ 18 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸ਼ਹਿਰੀ ਖੇਤਰਾਂ ਵਿਚ 8 ਘੰਟੇ ਬਿਜਲੀ ਕੱਟ ਲੱਗ ਰਹੇ ਹਨ।

ਅਗਾਉਂ ਯੋਜਨਾਬੰਦੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿਚ ਨਾਕਾ ਮਰਹਿੰਦੀ ਹੈ ਤਾਂ ਫਿਰ ਸਾਰੀ ਝੋਨੇ ਦੀ ਫਸਲ ਖਤਰੇ ਵਿਚ ਪੈ ਜਾਵੇਗੀ। ਉਹਨਾਂ ਕਿਹਾ ਕਿ ਇਸ ਵੇਲੇ ਆਲੂ ਉਤਪਾਦਕ ਤੇ ਸਬਜ਼ੀ ਉਤਪਾਦਕ ਖੇਤਾਂ ਵਿਚ ਪਾਣੀ ਲਾਉਣ ਵਾਸਤੇ ਜਨਰੇਟਰਾਂ ਨਾਲ ਡੀਜ਼ਲ ਫੂਕਣ ਵਾਸਤੇ ਮਜਬੂਰ ਹਨ। ਬਿਜਲੀ ਨਾ ਮਿਲਣ ਕਾਰਨ ਕਿਸਾਨ ਬਦਲਵੀਂਆਂ ਫਸਲਾਂ ਨਹੀਂ ਲਾ ਪਾ ਰਹੇ।

ਭੂੰਦੜ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਆਮ ਜਨਜੀਵਨ ਪ੍ਰਭਾਵਤ ਹੋ ਰਹਿਾ ਹੈ। ਉਹਨਾਂ ਕਿਹਾ ਕਿ ਅਣਐਲਾਨੇ ਬਿਜਲੀ ਕੱਟਾਂ ਕਾਰਨ ਕਈ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਤ ਹੋ ਰਹੀ ਹੈ। ਸ਼ਹਿਰੀ ਖੇਤਰਾਂ ਵਿਚ ਪਹਿਲਾਂ ਪੱਕੀ ਬਿਜਲੀ ਸਪਲਾਈ ਕਾਰਨ ਜਨਰੇਟਰ ਗਾਇਬ ਹੋ ਗਏ ਸਨ, ਜੋ ਹੁਣ ਵਾਪਸ ਆ ਗਏ ਹਨ । ਉਹਨਾਂ ਕਿਹਾ ਕਿ ਸਨੱਅਤੀ ਖੇਤਰ ਜੋ ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਲੀਹ ਤੋਂ ਲੱਥਣ ਮਗਰੋਂ ਮੁੜ ਲੀਹ ’ਤੇ ਪੈਣ ਦਾ ਯਤਨ ਕਰ ਰਿਹਾ ਸੀ, ਨੁੰ ਵੀ ਅਣਐਲਾਨੇ ਬਿਜਲੀ ਕੱਟਾਂ ਕਾਰਨ ਭਾਰੀ ਮਾਰ ਗਈ ਹੈ।

ਭੂੰਦੜ ਨੇ ਮੁੱਖ ਮੰਤਰੀ ਨੁੰ ਇਹ ਵੀ ਆਖਿਆ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਦਿਹਾਤੀ ਇਲਾਕਿਆਂ ਵਿਚ 12 ਘੰਟੇ ਲਗਾਤਾਰ ਬਿਜਲੀ ਸਪਲਾਈ ਅਤੇ ਇੰਡਕਸ਼ਨ ਫਰਨੇਸ ਸਮੇਤ ਭਾਰੀ ਉਦਯੋਗ ਲਈ ਬਿਜਲੀ ਸਪਲਾਈ ਦਾ ਪ੍ਰਬੰਧ ਯਕੀਨੀ ਬਣਾਉਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਲੱਗਦੇ ਬਿਜਲੀ ਕੱਟਾਂ ‘ਤੇ ਸਿੱਧੂ ਨੇ ਕਿਹਾ – ਇੱਕ ਮੌਕਾ AAP ਨੂੰ, ਨਾ ਦਿਨੇ ਬਿਜਲੀ, ਨਾ ਰਾਤ ਨੂੰ

RBI ਵੱਲੋਂ ਪੰਜਾਬ ‘ਚ ਕਣਕ ਦੀ ਖਰੀਦ ਲਈ CCL ‘ਚ ਮਈ ਦੇ ਅਖੀਰ ਤੱਕ ਵਾਧਾ