ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ ਫਿਰੌਤੀ ਮੰਗਣ ਵਾਲੇ ਕਾਬੂ

ਪਟਿਆਲਾ, 1 ਅਕਤੂਬਰ 2024: ਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਮਿਤੀ 13.09.2024 ਸੁਭਾ 08:25 AM ਪਰ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਲਾਡੀ ਵਾਸੀ ਢੈਂਠਲ ਨੂੰ ਕਿਸੇ ਵਿਅਕਤੀ ਵੱਲੋਂ ਗੈਂਗਸਟਰ ਦਾ ਨਾਮ ਲੈਕੇ 20 ਲੱਖ ਰੂਪੈ ਦੀ ਫਿਰੋਤੀ ਮੰਗੀ ਗਈ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ ਸੀ ਇਸ ਕੇਸ ਨੂੰ ਟਰੇਸ ਕਰਨ ਲਈ ਯੁਗੇਸ ਸ਼ਰਮਾਂ PPS, SP (Inv) PTL, ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਕੇਸ ਨੂੰ ਟ੍ਰੇਸ ਕਰਕੇ ਫਿਰੋਤੀ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਫ਼ਲਤਾ ਹਾਸਿਲ ਕੀਤੀ ਹੈ ਜਿਸ ਦੇ ਤਹਿਤ ਮਿਤੀ 28.09.2024 ਨੂੰ ਸਨਪ੍ਰੀਤ ਸਿੰਘ ਉਰਫ਼ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਮਕਾਨ ਨੰਬਰ 189 ਵਾਰਡ ਨੰਬਰ 15 ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਅਤੇ ਰੋਹਿਤ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 06 ਨੇੜੇ ਰਾਮੇ ਵਾਲੀ ਖੂਹੀ ਲਹਿਰਾਗਾਗਾ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਨੂੰ ਬੱਸ ਅੱਡਾ ਫ਼ਤਿਹਪੁਰ, ਸਮਾਣਾ ਪਟਿਆਲਾ ਰੋਡ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ।

ਘਟਨਾ ਦਾ ਵੇਰਵਾ :- ਐਸ.ਐਸ.ਪੀ. ਪਟਿਆਲਾ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 13.09.2024 ਨੂੰ ਦਰਸਨ ਸਿੰਘ ਲਾਡੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਢੈਠਲ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਟੋਲ ਪਲਾਜ਼ ਵਰਕਰਜ਼ ਯੂਨਿਅਨ ਪੰਜਾਬ ਸੂਬਾ ਪ੍ਰਧਾਨ ਨੂੰ ਕਿਸੇ ਵਿਅਕਤੀ ਵੱਲੋਂ ਗੈਂਗਸਟਰ ਦਾ ਨਾਮ ਲੈਕੇ ਧਮਕੀ ਦੇਕੇ 20 ਲੱਖ ਰੂਪੈ ਦੀ ਫਿਰੌਤੀ ਦੀ ਮੰਗ ਕੀਤੀ ਸੀ ।

ਗ੍ਰਿਫ਼ਤਾਰੀ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਖੁਫੀਆਂ ਸੋਰਸ ਅਤੇ ਟੈਕਨੀਕਲ ਅਨੈਲਸ਼ਿਸ ਕਰਕੇ ਸਪੈਸ਼ਲ ਅਪ੍ਰੇਸ਼ਨ ਚਲਵਾਇਆ ਗਿਆ ਸੀ ਜਿਸਦੇ ਤਹਿਤ ਹੀ ਮਿਤੀ 28.09.2024 ਨੂੰ ਸਨਪ੍ਰੀਤ ਸਿੰਘ ਉਰਫ ਸੰਨੀ ਵਾਸੀ ਮਕਾਨ ਨੰਬਰ 189 ਵਾਰਡ ਨੰਬਰ 15 ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ ਥਾਣਾ ਅਹਿਮਦਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਅਤੇ ਰੋਹਿਤ ਰਾਮ ਵਾਸੀ ਵਾਰਡ ਨੰਬਰ 06 ਨੇੜੇ ਰਾਮੇ ਵਾਲੀ ਖੂਹੀ ਲਹਿਰਾਗਾਗਾ ਥਾਣਾ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦਾ ਨਾਮ ਸਾਹਮਣੇ ਆਇਆ ਜਿੰਨਾ ਨੂੰ ਸੀ.ਆਈ.ਏ.ਪਟਿਆਲਾ ਦੀ ਪੁਲੀਸ ਪਾਰਟੀ ਨੇ ਬੱਸ ਅੱਡਾ ਫ਼ਤਿਹਪੁਰ ਸਮਾਣਾ ਪਟਿਆਲਾ ਰੋਡ ਤੋ ਗ੍ਰਿਫ਼ਤਾਰ ਕੀਤਾ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਆਪਸ ਵਿੱਚ ਪਿਛਲੇ 11-12 ਸਾਲ ਤੋ ਦੋਸਤ ਹਨ। ਰੋਹਿਤ ਰਾਮ (ਰਾਧਾ ਕ੍ਰਿਸਨ ਫੂਡ) ਵਿੱਚ ਮਾਰਕੀਟਿੰਗ ਦਾ ਕੰਮ ਅਹਿਮਦਗੜ੍ਹ, ਲੁਧਿਆਣਾ ਤੇ ਹੋਰ ਸ਼ਹਿਰਾਂ ਵਿੱਚ ਕਰਦਾ ਹੋਣ ਕਰਕੇ ਅਹਿਮਦਗੜ੍ਹ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਸਨਪ੍ਰੀਤ ਸਿੰਘ ਉਰਫ਼ ਸੰਨੀ ਵੀ ਪਲੰਬਰ ਦਾ ਕੰਮ ਕਰਦਾ ਹੈ ਜਿਸ ਕਰਕੇ ਇਹ ਆਪਸ ਵਿੱਚ ਅਹਿਮਦਗੜ੍ਹ ਵਿਖੇ ਮਿਲਦੇ ਰਹੇ ਹਨ। ਸਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਜੋ ਕਿ ਸੋਸ਼ਲ ਮੀਡੀਆ ਪਰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਵਾਲੇ ਕੇਸਾਂ ਵਿੱਚ ਗ੍ਰਿਫ਼ਤਾਰ ਹੋਏ ਦੋਸੀਆਂ ਦੀਆਂ ਖਬਰਾਂ ਵੱਖ-ਵੱਖ ਨਿਊਜ ਚੈਨਲਾਂ ਪਰ ਦੇਖਦੇ ਹੁੰਦੇ ਸੀ ਜਿੰਨ੍ਹਾ ਤੋ ਇਹ ਪ੍ਰਭਾਵਿਤ ਹੋਕੇ ਕਿਸੇ ਵਿਅਕਤੀ ਪਾਸੋਂ ਫਿਰੌਤੀ ਲੈਣ ਦੀ ਯੋਜਨਾ ਤਿਆਰ ਕੀਤੀ ਸੀ,ਜਿਸ ਵਿੱਚ ਸਨਪ੍ਰੀਤ ਸਿੰਘ ਉਰਫ ਸੰਨੀ ਨੇ ਆਪਣੇ ਰਿਸ਼ਤਦਾਰ ਦਰਸ਼ਨ ਸਿੰਘ ਲਾਡੀ ਪਾਸੋ ਫਿਰੋਤੀ ਲੈਣ ਦੀ ਸਾਜਿਸ ਤਿਆਰ ਕੀਤੀ ਜੋ ਦਰਸ਼ਨ ਸਿੰਘ ਨੇ ਪਿਛਲੇ ਦਿਨਾਂ ਵਿੱਚ ਨਵੀ ਫਾਰਚੂਨਰ ਗੱਡੀ ਲਈ ਸੀ ਜਿਸ ਕਰਕੇ ਸਨਪ੍ਰੀਤ ਸਿੰਘ ਸੰਨੀ ਨੂੰ ਲੱਗਿਆ ਕਿ ਇਸਨੂੰ ਧਮਕੀ ਦੇਕੇ ਉਸ ਪਾਸੋਂ ਫਿਰੋਤੀ ਦੀ ਰਕਮ ਹਾਸਿਲ ਕੀਤੀ ਜਾ ਸਕਦੀ ਹੈ। ਸਨਪ੍ਰੀਤ ਸਿੰਘ ਸਨੀ ਜੋ ਕਿ ਦਰਸ਼ਨ ਸਿੰਘ ਲਾਡੀ ਦੇ ਸਾਲੇ ਦਾ ਸਾਲਾ ਲਗਦਾ ਹੈ।

ਇਸ ਯੋਜਨਾ ਦੇ ਤਹਿਤ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੇ ਰਲਕੇ ਪਹਿਲਾ ਹਿਸਾਰ (ਹਰਿਆਣਾ) ਰੇਲਵੇ ਸਟੇਸ਼ਨ ਤੋ ਇਕ ਸੁੱਤੇ ਪਏ ਮੁਸਾਫਿਰ ਦਾ ਮੁਬਾਇਲ ਫ਼ੋਨ ਚੋਰੀ ਕਰਕੇ ਮਿਤੀ 13.09.2024 ਨੂੰ ਜਾਖੜ ਰੇਲਵੇ ਸਟੇਸ਼ਨ ਨੇੜੇ ਤੋ ਉਸ ਫ਼ੋਨ ਤੋ ਦਰਸ਼ਨ ਸਿੰਘ ਲਾਡੀ ਨੂੰ ਕਿਸੇ ਗੈਂਗਸਟਰ ਦਾ ਨਾਮ ਲੈਕੇ ਜਾਨੋ ਮਾਰਨ ਦੀ ਧਮਕੀ ਦੇਕੇ 20 ਲੱਖ ਰੁਪੈ ਦੀ ਫਿਰੌਤੀ ਦੀ ਮੰਗ ਕੀਤੀ ਸੀ ਜਿੰਨਾ ਨੇ ਫ਼ੋਨ ਦੀ ਵਰਤੋ ਕਰਕੇ ਫ਼ੋਨ ਅਤੇ ਸਿੰਮ ਵੱਖ ਵੱਖ ਥਾਵਾਂ ਪਰ ਸੁੱਟ ਦਿੱਤੇ ਸੀ ।

ਜੋ ਇੰਨਾ ਨੇ ਕਾਲ ਕਰਨ ਲਈ ਚੋਰੀ ਵਾਲੀ ਮੁਬਾਇਲ ਅਤੇ ਸਿੰਮ ਦੀ ਵਰਤੋ ਕੀਤੀ ਹੈ ਤਾਂ ਕਿ ਇੰਨਾ ਦੀ ਪਹਿਚਾਣ ਨਾ ਹੋ ਸਕੇ ਕਾਲ ਵੀ ਰੋਹਿਤ ਰਾਮ ਵੱਲੋਂ ਕੀਤੀ ਕਿਉਂਕਿ ਦਰਸ਼ਨ ਸਿੰਘ ਰੋਹਿਤ ਨੂੰ ਨਹੀ ਜਾਣਦਾ ਸੀ ਅਤੇ ਨਾ ਹੀ ਉਸ ਦੀ ਅਵਾਜ਼ ਦੀ ਪਹਿਚਾਣ ਕਰਦਾ ਸੀ ਜਦੋ ਕਿ ਸਨਪ੍ਰੀਤ ਸਿੰਘ ਸਨੀ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਸੀ ਜਿਸ ਕਰਕੇ ਉਸ ਦੀ ਅਵਾਜ਼ ਜਲਦੀ ਪਹਿਚਾਣ ਹੋ ਸਕਦੀ ਸੀ। ਰੋਹਿਤ ਰਾਮ ਅਤੇ ਦਰਸ਼ਨ ਸਿੰਘ ਲਾਡੀ ਆਪਸ ਵਿੱਚ ਨਾਹੀ ਕਦੇ ਮਿਲੇ ਸਨ ਅਤੇ ਨਾਹੀ ਕਦੇ ਗੱਲ ਹੋਈ ਸੀ । ਹੁਣ ਇਹ ਦਰਸਨ ਸਿੰਘ ਲਾਡੀ ਨੂੰ ਦੋਬਰਾ ਫ਼ਨ ਕਰਕੇ ਜਲਦ ਹੀ ਫਿਰੌਤੀ ਦੀ ਰਕਮ ਲੈਣ ਦੀ ਤਿਆਰੀ ਵਿੱਚ ਸੀ ਇਸੇ ਦੋਰਾਨ ਪਟਿਆਲਾ ਪੁਲਿਸ ਵੱਲੋ ਚਲਾਏ ਗਏ ਅਪਰੇਸ਼ਨ ਦੋਰਾਨ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੂੰ ਸਮਾਣਾ ਪਟਿਆਲਾ ਰੋਡ ਤੋ ਗ੍ਰਿਫ਼ਤਾਰ ਕਰਨ ਦੀ ਕਾਮਯਾਬੀ ਹਾਸਲ ਕੀਤੀ ਹੈ। ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੂੰ ਮਿਤੀ 29.09.2024 ਨੂੰ ਪੇਸ਼ ਅਦਾਲਤ ਕਰਕੇ ਮਿਤੀ 01.10.2024 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿਛਲਾ ਕੋਈ ਕਰੀਮੀਨਲ ਰਿਕਾਰਡ ਨਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਤੂਬਰ ‘ਚ ਹੋਏ 6 ਬਦਲਾਅ, ਵਪਾਰਕ ਸਿਲੰਡਰ 48 ਰੁਪਏ ਮਹਿੰਗਾ: ਪੈਨ ਕਾਰਡ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮ ਬਦਲੇ

ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਗਾਹਕਾਂ ਲਈ ਯੂ.ਪੀ.ਆਈ. ਸੇਵਾ ਦੀ ਸ਼ੁਰੂਆਤ