ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦੀ ਗ੍ਰਿਫਤਾਰੀ ਖਿਲਾਫ ਮੋਗਾ ‘ਚ ਕਾਂਗਰਸੀਆਂ ਦਾ ਪ੍ਰਦਰਸ਼ਨ

ਮੋਗਾ, 9 ਜੁਲਾਈ 2022 – ਪੰਜਾਬ ਦੇ ਮੋਗਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਆਸ਼ੂ ਬੰਗੜ ਦੀ ਗ੍ਰਿਫਤਾਰੀ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ। ਡਾਕਟਰ ਆਸ਼ੂ ਬੰਗੜ ਦੀ ਗ੍ਰਿਫਤਾਰੀ ਖਿਲਾਫ ਮੋਗਾ ਦੇ ਥਾਣੇ ਦੇ ਬਾਹਰ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਆਸ਼ੂ ਬੰਗੜ ਨੂੰ ਪਿਛਲੀਆਂ ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦਿੱਤੀ ਸੀ। ਹਾਲਾਂਕਿ, ਬੰਗੜ ਨੇ ‘ਆਪ’ ਦੀ ਟਿਕਟ ਛੱਡ ਦਿੱਤੀ ਸੀ ਅਤੇ ਕਾਂਗਰਸ ਦੀ ਤਰਫੋਂ ਚੋਣ ਲੜੀ ਸੀ ਅਤ ਉਹ ਚੋਣ ਹਾਰ ਗਿਆ ਸੀ। ਕਾਂਗਰਸ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ।

ਆਸ਼ੂ ਬੰਗੜ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਕਤਸਰ ਦਾ ਹਰਦੀਪ, ਡਾਕਟਰ ਆਸ਼ੂ ਬੰਗੜ ਅਤੇ ਕੁਝ ਹੋਰ ਮਿਲ ਕੇ ਇੱਕ ਗਰੋਹ ਨੂੰ ਚਲਾ ਰਹੇ ਹਨ। ਜੋ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਲਈ ਤਜ਼ਰਬੇ ਦੇ ਸਰਟੀਫਿਕੇਟਾਂ ਸਮੇਤ ਕਈ ਜਾਅਲੀ ਦਸਤਾਵੇਜ਼ ਬਣਾਉਂਦੇ ਹਨ।

ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਸ਼ੂ ਬੰਗੜ ਦੇ ਮਾਮਲੇ ਵਿੱਚ ਕੋਈ ਸ਼ਿਕਾਇਤਕਰਤਾ ਨਹੀਂ ਹੈ। ਪੁਲਿਸ ਕੋਲ ਵੀ ਕੋਈ ਸਬੂਤ ਨਹੀਂ ਹੈ। ਇਸ ਮਾਮਲੇ ਵਿੱਚ ਇੱਕ ਆਡੀਓ ਕਲਿੱਪ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪਰ ਉਹ ਕਿੱਥੇ ਹੈ ? ਪੁਲਿਸ ਇਸ ਬਾਰੇ ਕੁਝ ਨਹੀਂ ਦੱਸ ਰਹੀ। ਇਹ ਕਾਰਵਾਈ ਬਿਨਾਂ ਕਿਸੇ ਤੱਥ ਦੇ ਕੀਤੀ ਗਈ ਹੈ। ਜਿਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਦੀ ਪਹਿਲਾਂ ਜਾਂਚ ਕੀਤੀ ਜਾਵੇ।

ਡਾ: ਆਸ਼ੂ ਬੰਗੜ ਨੇ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਛੱਡਣ ਸਮੇਂ ਗੰਭੀਰ ਦੋਸ਼ ਲਾਏ ਸਨ। ਬੰਗੜ ਨੇ ਦੱਸਿਆ ਕਿ ਟਿਕਟ ਲੈਣ ਲਈ ਉਸ ਨੂੰ 50 ਲੱਖ ਰੁਪਏ ਦੇਣੇ ਪਏ ਹਨ। ਇਸ ਤੋਂ ਬਾਅਦ ਵੀ ਹੋਰ ਪੈਸੇ ਦਾ ਦਬਾਅ ਬਣਾਇਆ ਗਿਆ। ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਉਹ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗਾ ਪਰ ਪਤਨੀ ਨਾਲ ਗੱਲ ਕਰਨ ਤੋਂ ਬਾਅਦ ਉਹ ਪਾਰਟੀ ਛੱਡ ਗਿਆ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦਿੱਤੀ। ਇਸ ਦੇ ਨਾਲ ਹੀ ‘ਆਪ’ ਨੇ ਆਸ਼ੂ ਬੰਗੜ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਖੜ੍ਹੀ ਟਰੇਨ ‘ਚ ਲੱਗੀ ਅੱਗ

ਕੈਨੇਡਾ: ਟਰੂਡੋ ਦੀ ਕੈਬਿਨਟ ਦੀ ਸਭ ਤੋਂ ਘੱਟ ਉਮਰ ਦੀ ਪੰਜਾਬਣ ਮੰਤਰੀ ਕਮਲ ਖਹਿਰਾ ਵਿਆਹ ਦੇ ਬੰਧਨ ‘ਚ ਬੱਝੇ