ਡੇਰਾ ਪ੍ਰੇਮੀ ਕ+ਤ+ਲ ਕਾਂਡ ਦੇ ਛੇਵੇਂ ਸ਼ੂਟਰ ਦਾ ਪੁਲਿਸ ਨਾਲ ਹੋਇਆ ਐਨਕਾਊਂਟਰ, ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ, 20 ਨਵੰਬਰ 2022 – ਕੋਟਕਪੂਰਾ ‘ਚ ਸਵੇਰ ਵੇਲੇ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਕਰਨ ਵਾਲੇ ਇੱਕ ਸ਼ੂਟਰ ਦਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ੂਟਰ ਰਾਜ ਹੁੱਡਾ ਦੀ ਰਾਜਸਥਾਨ ਦੇ ਜੈਪੁਰ ‘ਚ ਪੰਜਾਬ ਏਜੀਟੀਐਫ ਨਾਲ ਮੁਠਭੇੜ ਹੋਈ ਹੈ।

ਸ਼ੂਟਰ ਰਾਜ ਹੁੱਡਾ ਦਾ ਰਾਜਸਥਾਨ ਦੇ ਜੈਪੁਰ ‘ਚ ਏਜੀਟੀਐਫ ਪੰਜਾਬ ਨੇ ਐਨਕਾਊਂਟਰ ਕੀਤਾ ਹੈ। ਪੁਲਿਸ ਵੱਲੋਂ ਉਸ ਦੇ ਐਨਕਾਊਂਟਰ ਦੀ ਪੁਸ਼ਟੀ ਕੀਤੀ ਗਈ ਹੈ, ਇਸ ਐਨਕਾਊਂਟਰ ‘ਚ ਰਾਜ ਹੁੱਡਾ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਵੱਲੋਂ ਇਸ ਸਬੰਧੀ ਕਿਹਾ ਗਿਆ ਹੈ ਕਿ ਰਾਜ ਹੁੱਡਾ ਨੂੰ ਗੋਲੀਆਂ ਲੱਗੀਆਂ ਹਨ। ਡੇਰਾ ਪ੍ਰੇਮੀ ਦੇ ਕਤਲ ‘ਚ ਕੁੱਲ 6 ਸ਼ੂਟਰ ਸ਼ਾਮਿਲ ਸਨ, 5 ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ, 6ਵਾਂ ਸ਼ੂਟਰ ਰਾਜ ਹੁੱਡਾ ਸੀ, ਜਿਸ ਨੂੰ ਹੁਣ ਐਨਕਾਊਂਟਰ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧੀ ਦੇ ਜਨਮ ‘ਤੇ ਪਿਤਾ ਨੇ ਛੱਡੀ ਲੱਖਾਂ ਦੀ ਨੌਕਰੀ, ਕਿਹਾ ਦੇਖਭਾਲ ਜ਼ਰੂਰੀ

ਹੁਣ Zomato ਨੇ ਛਾਂਟੀ ਕੀਤੀ ਸ਼ੁਰੂ, 100 ਕਰਮਚਾਰੀ ਕੀਤੇ ਬਾਹਰ