- ਪੁਲਿਸ ਅਤੇ ਆਬਕਾਰੀ ਵਿਭਾਗ ਵਲੋਂ ਸ਼ਰਾਬ ਜਬਤ ਕਰ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ
ਗੁਰਦਾਸਪੁਰ, 12 ਮਈ 2023 – ਬਟਾਲਾ ਚ ਅੱਜ ਇਕ ਮੈਡੀਕਲ ਸਟੋਰ ਤੇ ਮਿਲੀ ਗੁਪਤ ਸੂਚਨਾ ਤੇ ਪੁਲਿਸ ,ਡਰੱਗ ਇੰਸਪੈਕਟਰ ਅਤੇ ਅਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਕੀਤਾ ਗਿਆ ਅਚਨਚੇਤ ਰੈਡ ਉਥੇ ਹੀ ਜਿਥੇ ਡਰੱਗ ਇੰਸਪੈਕਟਰ ਵਲੋਂ ਕੁਝ ਇਤਰਾਜ਼ਯੂਗ ਦਵਾਈਆਂ ਦੇ ਸੰਪਲੇ ਭਰੇ ਗਏ ਉਥੇ ਹੀ ਹੈਰਾਨੀ ਵਾਲਾ ਮਾਮਲਾ ਉਦੋਂ ਸਾਮਣੇ ਆਇਆ ਜਦੋ ਮੈਡੀਕਲ ਸਟੋਰ ਤੋਂ ਕਰੀਬ 10 ਬੋਤਲਾਂ ਨਾਜਾਇਜ਼ ਅਤੇ ਦੇਸੀ ਸ਼ਰਾਬ ਅਤੇ ਉਸਦੇ ਨਾਲ ਹੀ ਵੱਖ ਵੱਖ ਬ੍ਰਾਂਡ ਦੀਆ ਅੰਗਰੇਜ਼ੀ ਸ਼ਰਾਬ ਦੀਆ ਬੋਤਲਾਂ ਬਰਾਮਦ ਕੀਤੀਆਂ ਗਈਆਂ |
ਉਥੇ ਹੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਆਲਾ ਅਧਿਕਾਰੀਆਂ ਦੇ ਆਦੇਸ਼ ਤੇ ਉਹਨਾਂ ਦੇ ਵਿਭਾਗ ਅਤੇ ਬਟਾਲਾ ਪੁਲਿਸ ਵਲੋਂ ਬਣਾਈ ਗਈ ਟੀਮ ਵਲੋਂ ਰੇਡ ਕਰ ਸੇਰਚ ਕਰਨ ਤੇ 10 ਬੋਤਲਾਂ ਨਾਜੀਅਜ ਅਤੇ ਜ਼ਹਿਰੀਲੀ ਦੇਸੀ ਸ਼ਰਾਬ ਬਰਾਮਦ ਹੋਇਆ ਜਿਸ ਨੂੰ ਲੈਕੇ ਬਟਾਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਜੋ ਅੰਗਰੇਜ਼ੀ ਸ਼ਰਾਬ ਦੀਆ ਬੋਤਲਾਂ ਵੀ ਉਹਨਾਂ ਵਲੋਂ ਜਬਤ ਕੀਤੀਆਂ ਗਈਆਂ ਹਨ। ਮੈਡੀਕਲ ਸਟੋਰ ਮਾਲਿਕ ਵਲੋਂ ਇਕ ਲਾਇਸੈਂਸ ਦਿਖਾਇਆ ਗਿਆ ਸੀ ਜਿਸ ਤਹਿਤ ਉਹ ਅੰਗਰੇਜ਼ੀ ਸ਼ਰਾਬ ਸਟਾਕ ਚ ਆਪਣੇ ਘਰ ਰੱਖ ਸਕਦਾ ਹੈ ਲੇਕਿਨ ਇਹ ਬੋਤਲਾਂ ਦੁਕਾਨ ਤੋਂ ਮਿਲੀਆਂ ਜਿਸ ਨੂੰ ਲੈਕੇ ਲਾਈਸੇਂਸ ਅਤੇ ਸ਼ਰਾਬ ਜਬਤ ਕਰ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |