ਮੂਸੇਵਾਲਾ ਕਤਲਕਾਂਡ ਦੇ ਸਾਰੇ ਸ਼ੂਟਰ ਗ੍ਰਿਫਤਾਰ, 2 ਦਾ ਐਨਕਾਊਂਟਰ, DGP ਨੇ ਪੂਰੇ ਅਪ੍ਰੇਸ਼ਨ ਦੀ ਦਿੱਤੀ Detail ‘ਚ ਜਾਣਕਾਰੀ

ਚੰਡੀਗੜ੍ਹ, 11 ਸਤੰਬਰ 2022 – ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਕੱਲ੍ਹ ਨਿਪਾਲ ਸਰਹੱਦ ਤੋਂ ਸ਼ੂਟਰ ਦੀਪਕ ਮੁੰਡੀ, ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੂੰ ਦਿੱਲੀ ਪੁਲਿਸ ਨਾਲ ਮਿਲ ਕੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਜਾਣੇ ਫੇਕ ਪਾਸਪੋਰਟ ਜ਼ਰੀਏ ਦੁਬਈ ਭੱਜਣ ਦੀ ਫ਼ਿਰਾਕ ‘ਚ ਸਨ। ਤਿੰਨੋਂ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਸਨ ਤੇ ਗੋਲਡੀ ਬਰਾੜ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਂਦਾ ਜਾਵੇਗਾ। ਡੀ.ਜੀ.ਪੀ. ਵਲੋਂ ਇਹ ਵੀ ਦੱਸਿਆ ਗਿਆ ਕਿ ਮੂਸੇਵਾਲਾ ਹੱਤਿਆਕਾਂਡ ‘ਚ 35 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ 23 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚ 2 ਦਾ ਮੁਕਾਬਲੈ ਹੋਇਆ ਅਤੇ 1 ਸਚਿਨ ਬਿਸ਼ਨੋਈ ਇੰਟਰਪੋਲ ਨੂੰ ਦੱਸਿਆ ਗਿਆ ਹੈ।

ਦਗਪ ਨੇ ਅੱਗੇ ਦੱਸਿਆ ਕਿ ਰਜਿੰਦਰ ਜੋਕਰ ਪਹਿਲਾਂ ਹੀ ਨੇਪਾਲ ਵਿੱਚ ਸੀ ਅਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਦੁਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ ਜਿਸ ਨੇ ਜਾਅਲੀ ਪਾਸਪੋਰਟ ਰਾਹੀਂ ਥਾਈਲੈਂਡ ਜਾਣਾ ਸੀ। ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਲਈ ਸੰਪਤ ਨਹਿਰਾ ਨਾਲ ਮਿਲ ਕੇ ਸਭ ਦੇ ਸਹਿਯੋਗ ਨਾਲ ਯੋਜਨਾ ਬਣਾਈ ਗਈ ਸੀ, ਜਿਸ ਦਾ ਸਾਨੂੰ 30 ਮਈ ਨੂੰ ਪਤਾ ਲੱਗਾ। ਅਸੀਂ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਏ ਸੀ, ਜਿਸ ‘ਚ ਅਸੀਂ ਇਸ ਮੂਸੇਵਾਲਾ ਕੇਸ ‘ਚ ਇਨਸਾਫ਼ ਦਿਵਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਦੇ ਹਾਂ।

ਬੇਸ਼ੱਕ ਰੇਕੀ ਕਰਨ ਜਾਂ ਸ਼ੂਟ ਕਰਨ ਵਾਲੇ ਵੱਖ-ਵੱਖ ਸੀ, ਸਾਰਿਆਂ ਦਾ ਪਤਾ ਲਾਇਆ ਗਿਆ। ਇੱਕ ਸ਼ੂਟਰ ਦੀਪਕ ਮੁੰਡੀ ਰਹਿੰਦਾ ਸੀ, ਇਹ ਵੀ ਫੜਿਆ ਗਿਆ ਹੈ। ਇਹ ਆਪਰੇਸ਼ਨ ਸਾਰੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਇਸ ਦੀ ਬਾਕਾਇਦਾ ਨਿਗਰਾਨੀ ਰੱਖੀ ਹੋਈ ਹੈ। ਇਸ ਪੂਰੇ ਮਾਮਲੇ ਨੂੰ 105 ਦਿਨ ਲੱਗ ਗਏ ਅਤੇ ਜਿਨ੍ਹਾਂ ਸੂਬਿਆਂ ‘ਚ ਇਹ ਮਾਮਲਾ ਸਾਹਮਣੇ ਆਇਆ ਹੈ, ਉਨ੍ਹਾਂ ‘ਚ ਹਰਿਆਣਾ ਰਾਜਸਥਾਨ ਪੱਛਮੀ ਬੰਗਾਲ ਸ਼ਾਮਲ ਹਨ।

ਡੀਜੀਪੀ ਨੇ ਦੱਸਿਆ ਕਿ ਜਿਸ ਤਰ੍ਹਾਂ ਗੋਲਡੀ ਬਰਾੜ ਚੁਣੌਤੀ ਦੇ ਰਿਹਾ ਹੈ, ਉਨ੍ਹਾਂ ਕਿਹਾ ਕਿ ਉਹ ਉਸ ਦੇ ਬਿਆਨ ‘ਤੇ ਜਵਾਬ ਨਹੀਂ ਦੇਣਗੇ ਅਤੇ ਜਲਦੀ ਹੀ ਗੋਲਡੀ ਨੂੰ ਵੀ ਲੈ ਕੇ ਆਉਣਗੇ। ਕਪਿਲ ਪੰਡਿਤ ਦੀ ਜਾਂਚ ‘ਚ ਸਲਮਾਨ ਖਾਨ ਦਾ ਨਾਂ ਸਾਹਮਣੇ ਆਇਆ ਹੈ। ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਪਹਿਲਾਂ ਹੀ ਨਾਮਜ਼ਦ ਸਨ ਜੋ ਨਿਸ਼ਾਨੇਬਾਜ਼ ਨਹੀਂ ਸਨ ਪਰ ਸ਼ਾਮਲ ਸਨ। ਜਲਦ ਹੀ ਅਸੀਂ ਫੰਡਿੰਗ ਅਤੇ ਹਥਿਆਰਾਂ ਦੀ ਸਾਰੀ ਜਾਣਕਾਰੀ ਦੇਵਾਂਗੇ, ਇਹ ਲੋਕ ਹਰ ਉਸ ਵਿਅਕਤੀ ਨੂੰ ਫੜਿਆ ਜਾਵੇਗਾ ਜੋ ਪੈਸਾ ਅਤੇ ਪਨਾਹ ਦੇ ਰਿਹਾ ਹੈ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਿਹਨਾਂ ‘ਤੇ ਸ਼ੱਕ ਹੈ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਗਾਇਕਾਂ ਦੇ ਬਿਆਨ ਦਰਜ ਹਨ। ATGF ਦਾ ਕੰਮ ਇੱਕ ਨੋਡਲ ਅਫਸਰ ਵਾਂਗ ਤਾਲਮੇਲ ਕਰਨਾ ਹੈ ਅਤੇ ਵੱਡੀਆਂ ਵੱਡੀਆਂ ਕਾਰਵਾਈਆਂ ਕਰਨਾ ਅਤੇ ਆਉਣ ਵਾਲੀ ਵੱਡੀ ਸੂਚਨਾ ‘ਤੇ ਕੰਮ ਕਰਨਾ ਹੈ ਉਹ ਜੇਲ੍ਹਾਂ ਵਿੱਚ ਕੀ ਕਰ ਰਹੇ ਹਨ ਅਤੇ ਸਾਰੇ ਡੀਐਸਪੀ ਐਸਐਸਪੀ ਇਸ ਵਿੱਚ ਲੱਗੇ ਹੋਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭ੍ਰਿਸ਼ਟਾਚਾਰ ਦੇ ਮੁਕੱਦਮੇ ‘ਚ ਭਗੌੜੇ ਪੰਜਾਬ ਰੋਡਵੇਜ਼ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਓਰੋ ਵੱਲੋਂ ਕਾਬੂ

ਮਾਨ ਵੱਲੋਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ-2022 ਦੇ ਖਰੜੇ ਨੂੰ ਪ੍ਰਵਾਨਗੀ