ਚੰਡੀਗੜ੍ਹ, 2 ਮਾਰਚ 2023 – ਅੱਜ ਚੰਡੀਗੜ੍ਹ ‘ਚ ਪੰਜ ਸੂਬਿਆਂ ਦੇ DGP ਅਹਿਮ ਮੀਟਿੰਗ ਕਰਨਗੇ। ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੇ ਡੀਜੀਪੀਜ਼ ਦੀ ਮੀਟਿੰਗ ਕਰਨ ਜਾ ਰਹੇ ਹਨ, ਇਸ ਮੀਟਿੰਗ ਵਿੱਚ ਕਈ ਸੀਨੀਅਰ ਅਧਿਕਾਰੀ ਹੋਣਗੇ ਮੌਜੂਦ। ਇਹ ਮੀਟਿੰਗ ਨਾਰਕੋ-ਅੱਤਵਾਦ ‘ਤੇ ਹੋਵੇਗੀ।
ਇਸ ਮੀਟਿੰਗ ਅਹਿਮ ਮੁੱਦਾ ਹੋਵੇਗਾ ਕਿ ਸਰਹੱਦੀ ਖੇਤਰ ਤੋਂ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਰੋਕਿਆ ਜਾਵੇ ? ਅਤੇ ਪੁਲਿਸ ਵੱਲੋਂ ਆਪਸੀ ਤਾਲਮੇਲ ਬਰਕਰਾਰ ਰੱਖ ‘ਤੇ ਵੀ ਚਰਚਾ ਹੋਵੇਗੀ। ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਰਣਨੀਤੀ ਬਣਾਈ ਜਾਵੇਗੀ।

