ਢੱਡਰੀਆਂ ਵਾਲੇ ਦਾ ਅੰਮ੍ਰਿਤਪਾਲ ਬਾਰੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ, ਕਿਉਂਕਿ ਜੋ ਵੀ ਅੱਜ ਪੰਜਾਬ ‘ਚ ਹੋ ਰਿਹਾ ਹੈ, ਉਸ ਦਾ ਸਿੱਧਾ ਅਸਰ ਦੁਨੀਆ ਭਰ ਦੇ ਸਿੱਖਾਂ ‘ਤੇ ਪੈ ਰਿਹਾ ਹੈ।

ਇਸ ਦੇ ਨਾਲ ਹੀ ਢੱਡਰੀਆਂ ਵਾਲੇ ਅਨੁਸਾਰ ਅੰਮ੍ਰਿਤਪਾਲ ਕਹਿੰਦਾ ਸੀ, ਜੇ 4-5 ਮਰ ਵੀ ਜਾਣ ਤਾਂ ਕਿਹੜੀ ਮੱਸਿਆ ਲੱਗਣੀ ਹਟ ਜਾਏਗੀ, ਢੱਡਰੀਆਂ ਵਾਲੇ ਨੇ ਕਿਹਾ ਉਨ੍ਹਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੁੱਤਰ ਘਰ ਨਹੀਂ ਆਏ। ਖੁਦ ਅੰਮ੍ਰਿਤਪਾਲ ਦੇ ਘਰ ਹੀ ਦੇਖ ਲਵੋ। ਉਸ ਦੀ ਮਾਂ ਦੀ ਹਾਲਤ ਵੇਖ ਲਵੋ, ਉਸ ਦੀ ਮਾਂ ਵਾਰ-ਵਾਰ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਨਹੀਂ ਮਿਲਿਆ। ਉਸ ਦੀ ਮਾਂ ਨੂੰ ਪੁੱਛੋ ਕੀ ਮੱਸਿਆ ਲੱਗ ਰਹੀ ਹੈ ? ਢੱਡਰੀਆਂ ਵਾਲੇ ਨੇ ਕਿਹਾ ਅਜੇ ਤਾਂ ਸਿਰਫ ਗ੍ਰਿਫ਼ਤਾਰੀਆਂ ਹੀ ਹੋਈਆਂ ਹਨ।

ਢੱਡਰੀਆਂ ਵਾਲੇ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜੇਕਰ ਕੋਈ ਸਹੀ ਗੱਲ ਕਰਦਾ ਹੈ ਤਾਂ ਉਸ ਨੂੰ ਪੰਥ ਦਾ ਵੈਰੀ ਕਿਹਾ ਜਾਂਦਾ ਹੈ। ਦੂਜੇ ਪਾਸੇ ਜੇਕਰ ਕੋਈ ਅੱਗ ਲਾਉਣ ਦੀ ਗੱਲ ਕਰਦਾ ਹੈ ਤਾਂ ਉਹ ਪੰਥ ਦਾ ਸ਼ੁਭਚਿੰਤਕ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਬੋਲੇ ਸਨ ਪਰ ਅੰਮ੍ਰਿਤਪਾਲ ਨੇ ਪੰਜਾਬ ਦੀ ਜਵਾਨੀ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਸੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਗੱਲ ਕਰ ਰਹੇ ਸੀ, ਅੱਜ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੀ ਗਿਣਤੀ ਵੱਧ ਗਈ ਹੈ।

ਢੱਡਰੀਆਂ ਵਾਲੇ ਨੇ ਕਿਹਾ ਕਿ ਪੰਜਾਬ ਦੇ ਹਿੱਤ ਵਿੱਚ ਗੱਲ ਕਰਨ ਵਾਲੇ ਨੂੰ ਸੋਸ਼ਲ ਮੀਡੀਆ ‘ਤੇ ਸ਼ਰੇਆਮ ਗਾਲ੍ਹਾਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਾਰਨ ਪੰਜਾਬ ਦੇ ਭਲੇ ਲਈ ਕੋਈ ਵੀ ਹੁਣ ਬੋਲਣ ਨੂੰ ਤਿਆਰ ਨਹੀਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ: ਸੈਕਰਾਮੈਂਟੋ ਕਾਊਂਟੀ ਦੇ ਗੁਰਦੁਆਰੇ ‘ਚ ਚੱਲੀਆਂ ਗੋ+ਲੀਆਂ, ਦੋ ਸਿੱਖ ਨੌਜਵਾਨ ਜ਼ਖਮੀ, ਜ਼ਖਮੀਆਂ ‘ਚ ਇੱਕ ਸ਼ੂਟਰ

ਮੂਸੇਵਾਲਾ ਦੇ ਪਿਤਾ Balkaur Singh ਨੂੰ ਫੇਰ ਮਿਲੀ ਜਾਨੋ ਮਾਰਨ ਦੀ ਧਮਕੀ