- ਥਾਣਾ ਦਿਆਲਪੁਰ ਤੋਂ ਗ਼ਾਇਬ ਹੋਏ ਦਰਜਨ ਦੇ ਕਰੀਬ ਹਥਿਆਰ ਮੰਤਰੀ ਧਾਲੀਵਾਲ ਨੇ ਕਿਹਾ ਇਹ ਹੈ ਛੋਟੀ ਮੋਟੀ ਘਟਨਾ
- ”’ਕਿਹਾ ਮਜੀਠੀਆ ਵਰਗੇ ਸਾਬਕਾ ਅਕਾਲੀ ਸਰਕਾਰ ਦੇ ਮੰਤਰੀਆਂ ਕਾਰਨ ਹੀ ਵਿਗੜੀ ਪੰਜਾਬ ਦੀ ਕਾਨੂੰਨ ਵਿਵਸਥਾ
ਰਿਪੋਰਟਰ — ਰੋਹਿਤ ਗੁਪਤਾ
ਗੁਰਦਾਸਪੁਰ, 25 ਨਵੰਬਰ 2022 – ਦੀਨਾਨਗਰ ਦੀ ਸ਼ੂਗਰ ਮਿਲ ਪਨਿਆੜ ਵਿੱਚ ਗੰਨੇ ਦੀ ਪੜ੍ਹਾਈ ਦਾ ਸੀਜਨ ਸ਼ੁਰੂ ਕਰਵਾਉਣ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਬਠਿੰਡਾ ਦੇ ਭਗਤਾਂ ਥਾਣਾ ਦਿਆਲਪੁਰ ਤੋਂ ਗ਼ਾਇਬ ਹੋਏ ਦਰਜਨ ਦੇ ਕਰੀਬ ਹਥਿਆਰਾਂ ਤੇ ਬੋਲਦੇ ਹੋਏ ਕਿਹਾ ਕਿ ਇਹ ਛੋਟੀ ਜਿਹੀ ਘਟਨਾਂ ਹੈ, ਪਰ ਸਾਡੀ ਪੁਲਿਸ ਕਿਹੜਾ ਪੱਧਰੀ ਹੈ ਦੇਖਣਾ ਕਿਵੇਂ ਰਾਤੋ ਰਾਤ ਜਕੜ ਬੰਦ ਮਾਰ ਕੇ ਉਹਨਾਂ ਨੂੰ ਕਿਸ ਤਰ੍ਹਾਂ ਫੜਦੀ ਹੈ।
ਅਜਿਹੀਆਂ ਘਨਾਵਾਂ ਪੰਜਾਬ ਵਿੱਚ ਪਹਿਲਾਵੀ ਹੁੰਦੀਆਂ ਆਈਆਂ ਹਨ ਅੰਮ੍ਰਿਤਸਰ ਵਿਚ ਪਿਸਤੌਲ ਨਾਲ ਸੋਸ਼ਲ ਮੀਡਿਆ ਤੇ ਫ਼ੋਟੋ ਪਾਉਣ ਵਾਲੇ ਇਕ 10 ਸਾਲ ਦੇ ਬੱਚੇ ਤੇ ਦਰਜ ਕੀਤੇ ਗਏ ਮਮਾਲੇ ਤੇ ਬੋਲਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਇਸ ਬਾਰੇ ਅਮ੍ਰਿਤਸਰ ਦੇ ਸੀਪੀ ਨਾਲ ਗੱਲ ਕਰਨਗੇ ਉਹਨਾਂ ਕਿਹਾ ਅਸਲਾ ਚਲਾਉਣ ਵਾਲਿਆ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਗੁਰਦਾਸਪੁਰ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੂਗਰ ਮਿਲ ਪਨਿਆੜ ਵਿੱਚ ਪਿੜ੍ਹਾਈ ਦਾ ਸੀਜ਼ਨ ਸ਼ੁਰੂ ਕਰਵਾਇਆ। ਇਸ ਮੌਕੇ ਤੇ ਓਹਨਾਂ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਸ ਵਲੋ ਪੇਸ ਹੋਣ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜੋ ਵੀ ਕਰਪਸ਼ਨ ਕਰੇਗਾ ਚਾਹੇ ਉਹ ਮੌਜੂਦਾ ਮੰਤਰੀ ਹੋਵੇ ਜਾਂ ਫਿਰ ਸਾਬਕਾ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਮੰਤਰੀ ਧਾਲੀਵਾਲ ਨੇ ਥਾਣਾ ਦਿਆਲਪੁਰ ਤੋਂ ਗ਼ਾਇਬ ਹੋਏ ਦਰਜਨ ਦੇ ਕਰੀਬ ਹਥਿਆਰਾਂ ਤੇ ਬੋਲਦੇ ਹੋਏ ਕਿਹਾ ਕਿ ਇਹ ਛੋਟੀ-ਮੋਟੀ ਘਟਨਾ ਹੈ ।ਅਜਿਹੀਆਂ ਘਟਨਾਵਾਂ ਪਹਿਲਾ ਵੀ ਪੰਜਾਬ ਵਿਚ ਹੁੰਦੀਆਂ ਆਈਆਂ ਹਨ।ਇਸ ਮੌਕੇ ਤੇ ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗਾੜਨ ਵਾਲੇ ਹੀ ਮਜੀਠੀਆ ਹਨ।ਪੰਜਾਬ ਦੇ ਵਿੱਚ ਗੈਂਗਸਟਰ ਅਤੇ ਨਸ਼ਾ ਇਹਨਾਂ ਅਕਾਲੀਆਂ ਨੇ ਹੀ ਲਿਆਂਦਾ ਹੈ ਅਤੇ ਅੱਜ ਇਹ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਰਹੇ ਹਨ।