ਐਡਵੋਕੇਟ ਧਾਮੀ ਨੂੰ ਮੁੜ SGPC ਪ੍ਰਧਾਨ ਬਣਨ ‘ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਵਧਾਈ

ਅੰਮ੍ਰਿਤਸਰ, 9 ਨਵੰਬਰ 2022 – ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਹੈ।

ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ “ਮੈਂ ਅਕਾਲ ਪੁਰਖ, ਖਾਲਸਾ ਪੰਥ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਅਤੇ ਉਨ੍ਹਾਂ ਦੇ ਕਠਪੁਤਲੀਆਂ ਨੂੰ ਦ੍ਰਿੜ ਨਿਸਚਾ ਰੱਖ ਕੇ ਜ਼ਬਰਦਸਤ ਜਵਾਬ ਦਿੱਤਾ।”

ਅੱਗੇ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਵੀ ਵਧਾਈ ਦਿੰਦੇ ਕਿਹਾ ਕੇ “ਮੈਂ ਉਹਨਾਂ ਨੂੰ ਸ਼ਰਧਾ, ਵਚਨਬੱਧਤਾ ਅਤੇ ਨਿਮਰਤਾ ਨਾਲ ਗੁਰੂ ਖਾਲਸਾ ਪੰਥ ਦੀ ਸੇਵਾ ਕਰਦੇ ਰਹਿਣ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਬਾਦਲ ਨੇ ਕਿਹਾ ਕਿ “ਇਹ ਸਿੱਖ ਕੌਮ ਨੂੰ ਅੰਦਰੋਂ ਉਜਾੜਨ ਵਾਲੀਆਂ ਤਾਕਤਾਂ ਅਤੇ ਹਾਕਮਾਂ ਉੱਪਰ ਪੰਥ ਦੀ ਜਿੱਤ ਹੈ। ਮੈਂ ਗੁੰਮਰਾਹ ਹੋਏ ਸਾਰੇ ਮੈਂਬਰਾਂ ਨੂੰ ਗੁਰੂ ਸਾਹਿਬ ਦੇ ਇਸ਼ਾਰੇ ਨੂੰ ਮੰਨਣ ਅਤੇ ਖਾਲਸਾ ਪੰਥ ਦੀ “ਸ਼ਰਨ” ਵਿੱਚ ਵਾਪਸ ਆਉਣ ਦੀ ਅਪੀਲ ਕਰਦਾ ਹਾਂ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ

ਮੂਸੇਵਾਲਾ ਦਾ ਨਵਾਂ ਗੀਤ ਵਿਵਾਦਾਂ ‘ਚ ਘਿਰਿਆ: ਮੁਸਲਿਮ ਭਾਈਚਾਰੇ ਨੇ ਕੀਤਾ ਇਤਰਾਜ਼, ਪਿਤਾ ਨੇ ਦਿੱਤਾ ਸਪੱਸ਼ਟੀਕਰਨ