ਚੰਡੀਗੜ੍ਹ , 15 ਦਸੰਬਰ 2024 – ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਸ਼ਨੀਵਾਰ (14 ਦਸੰਬਰ) ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਇਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਪਹਿਲਾਂ ਕੰਸਰਟ ਸਮਾਪਤ ਹੋ ਗਿਆ। 8 ਵਜੇ ਦੇ ਕਰੀਬ ਦਿਲਜੀਤ ਦੁਸਾਂਝ ਸਟੇਜ ’ਤੇ ਆਏ। ਸਟੇਜ ’ਤੇ ਆਉਂਦੇ ਸਾਰੇ ਹੀ ਦਿਲਜੀਤ ਦੁਸਾਂਝ ਨੇ ਕਿਹਾ ‘ਓਏ ਪੰਜਾਬੀ ਆ ਗਏ’। ਦਿਲਜੀਤ ਨੇ ਆਉਂਦਿਆਂ ਹੀ ‘ਪੰਜ ਤਾਰਾ’ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਬਾਅਦ ‘ਛ ਜਿਵੇਂ ਜਿਵੇ ਪ੍ਰੋਗਰਾਮ ਅੱਗੇ ਵਧਿਆ ਤਾਂ ਉਨ੍ਹਾਂ ਨੇ ‘ਪਟਿਆਲਾ ਪੈਗ’ ਗਾਣਾ ਵੀ ਗਾਇਆ।
ਜਦੋਂਕਿ ਬਾਲ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਤੇ ਉਨ੍ਹਾਂ ਦੀ ਕੰਪਨੀ ਨੂੰ ਐਡਵਾਇਜ਼ਰੀ ਜਾਰੀ ਕੀਤੀ ਸੀ ਕਿ ਸ਼ੋਅ ’ਚ ‘ਪੰਜ ਤਾਰਾ’ ਤੇ ‘ਪਟਿਆਲਾ ਪੈੱਗ’ ਨਾ ਗਾਇਆ ਜਾਵੇ। ਦਿਲਜੀਤ ਨੇ ਐਡਵਾਇਜ਼ਰੀ ਨਹੀਂ ਮੰਨੀ। ਪ੍ਰਸ਼ਾਸਨ ਦੇ ਨਾਲ-ਨਾਲ ਬਾਲ ਕਮਿਸ਼ਨ ਦੀ ਵੀ ਇਸ ਸ਼ੋਅ ’ਤੇ ਨਜ਼ਰ ਸੀ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਬਾਲ ਕਮਿਸ਼ਨ ਹੁਣ ਦਿਲਜੀਤ ਨੂੰ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕਿਸੇ ਵੀ ਬੱਚੇ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ।