ਦਿਲਜੀਤ ਨੇ ਜਿੱਤਿਆ ਪੰਜਾਬੀਆਂ ਦਾ ਦਿਲ: ਲੁਧਿਆਣਵੀਆਂ ਨਾਲ ਮਨਾਏ ਨਵੇਂ ਸਾਲ ਦੇ ਜਸ਼ਨ

ਲੁਧਿਆਣਾ, 1 ਜਨਵਰੀ 2025 – ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦੇ ਨਵੇਂ ਸਾਲ ਦੇ ਜਸ਼ਨਾਂ ਨੂੰ ਦੁੱਗਣਾ ਕਰ ਦਿੱਤਾ ਹੈ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦਾ ‘ਦਿਲ ਲੁਮੀਨਾਟੀ’ ਟੂਰ ਲੁਧਿਆਣਾ ਵਿੱਚ ਸਮਾਪਤ ਹੋਇਆ।

ਦਿਲਜੀਤ ਜਿਵੇਂ ਹੀ ਸਟੇਜ ‘ਤੇ ਆਇਆ, ਉਸਨੇ ਆਪਣਾ ਸੱਜਾ ਹੱਥ ਉੱਚਾ ਕੀਤਾ ਅਤੇ ਕਿਹਾ, ‘ਓਏ ਪੰਜਾਬੀ ਆ ਗਏ… ਜਿਸ ਤੋਂ ਬਾਅਦ ਸਾਰੇ ਦਰਸ਼ਕਾਂ ਨੇ ਦਿਲਜੀਤ ਦਾ ਸਵਾਗਤ ਕੀਤਾ। ਸਟੇਜ ‘ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।

ਉਨ੍ਹਾਂ ਕਿਹਾ ਕਿ ਮੇਰੀ ਇੱਛਾ ਸੀ ਕਿ ਇਸ ਵਾਰ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਚਹੇਤਿਆਂ ਵਿਚਕਾਰ ਮਨਾਵਾਂ। ਮੇਰੀ ਇੱਛਾ ਅੱਜ ਨਵੇਂ ਸਾਲ ‘ਤੇ ਪੂਰੀ ਹੋਈ। ਮੈਂ ਆਪਣੇ ਹੀ ਲੋਕਾਂ ਵਿੱਚ ਹੋਣ ਲਈ ਬੇਤਾਬ ਸੀ। ਜਦੋਂ ਵੀ ਮੈਂ ਦੁਨੀਆ ਵਿੱਚ ਕਿਤੇ ਵੀ ਫਸ ਜਾਂਦਾ ਹਾਂ, ਮੈਂ ਸੋਚਦਾ ਹਾਂ ਕਿ ਮੈਂ ਲੁਧਿਆਣੇ ਦਾ ਹਾਂ, ਐਨੀ ਟੈਨਸ਼ਨ ਕਿਉਂ ਲੈਣੀ ? ਦਿਲਜੀਤ ਨੇ ਕਿਹਾ ਕਿ ਮੇਰਾ ਬਚਪਨ ਇਸ ਸ਼ਹਿਰ ‘ਚ ਬੀਤਿਆ ਹੈ। ਇਸ ਸ਼ਹਿਰ ਨੇ ਮੈਨੂੰ ਵੱਡੇ-ਵੱਡੇ ਸੁਪਨੇ ਦਿਖਾਏ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਦਿੱਤੀ ਹੈ।

ਦਿਲਜੀਤ ਨੇ ਆਪਣੇ ਗੀਤਾਂ ਜਿਵੇਂ ਪਟਿਆਲਾ ਪੈੱਗ ਲਾ ਛੱਡੀ ਦਾ, ਮਿੱਤਰਾ ਤੇ ਕੇਸ ਚਲਦਾ-ਕੇਸ ਚਲਦਾ, ਨੀ ਤੁੰ ਤੰ ਜੱਟ ਦਾ ਪਿਆਰ ਗੋਰੀਆ, ਪਹਿਲੇ ਲਲਕਾਰੇ ਆਦਿ ਗਾ ਕੇ ਬਹੁਤ ਸਮਾਂ ਬਤੀਤ ਕੀਤਾ। ਦਿਲਜੀਤ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਨੂੰ ਵੀ ਸਟੇਜ ‘ਤੇ ਬੁਲਾਇਆ। ਉਨ੍ਹਾਂ ਨੂੰ ਮੱਥਾ ਟੇਕਣ ਤੋਂ ਬਾਅਦ ਦਿਲਜੀਤ ਨੇ ਉਨ੍ਹਾਂ ਨਾਲ ਜੁਗਲਬੰਦੀ ਵੀ ਕੀਤੀ।

ਦਿਲਜੀਤ ਦੇ ਸ਼ੋਅ ‘ਚ ਕਰੀਬ 45 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਰਾਤ ਦੇ 12 ਵੱਜਦੇ ਹੀ ਪੀਏਯੂ ਗਰਾਊਂਡ ਪਟਾਕਿਆਂ ਨਾਲ ਗੂੰਜ ਉੱਠਿਆ। ਘੱਟ ਤਾਪਮਾਨ ਵਿੱਚ ਵੀ ਲੋਕਾਂ ਨੂੰ ਠੰਢ ਦਾ ਅਹਿਸਾਸ ਨਹੀਂ ਹੋਇਆ। ਦਿਲਜੀਤ ਦਾ ਇਹ ਸ਼ੋਅ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 10 ਸ਼ਹਿਰਾਂ ‘ਚ ਚੱਲਿਆ। ਲੁਧਿਆਣਾ ਵਿੱਚ ਦਿਲਜੀਤ ਦੇ ਸ਼ੋਅ ਕਾਰਨ ਫ਼ਿਰੋਜ਼ਪੁਰ ਰੋਡ ਸ਼ਾਮ 5 ਵਜੇ ਤੋਂ ਸਵੇਰੇ 2.30 ਵਜੇ ਤੱਕ ਜਾਮ ਰਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਤੋਂ 16 ਰੁਪਏ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ: ਕਾਰ ਖਰੀਦਣੀ ਹੋਵੇਗੀ ਮਹਿੰਗੀ, ਪੜ੍ਹੋ ਨਵੇਂ ਸਾਲ ਮੌਕੇ ਹੋਣ ਵਾਲੇ 10 ਬਦਲਾਅ

ਨਵੇਂ ਸਾਲ 2025 ਮੌਕੇ ਹਰਿਮੰਦਰ ਸਾਹਿਬ ਵਿਖੇ 3 ਘੰਟਿਆਂ ‘ਚ 2 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ