ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਭਖੀ, ਮੌਜੂਦਾ ਵਿਧਾਇਕ ਦੀ ਸਾਬਕਾ ਵਿਧਾਇਕ ਨੂੰ ਸਿੱਧੀ ਚੁਣੌਤੀ

ਖੰਨਾ, 24 ਜੂਨ 2023 – ਖੰਨਾ ਦੇ ਵਿਧਾਨ ਸਭਾ ਹਲਕਾ ਪਾਇਲ ‘ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇਸ ਮੁੱਦੇ ‘ਤੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਦੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ‘ਤੇ ਗੰਭੀਰ ਦੋਸ਼ ਲਾਏ। ਓਥੇ ਹੀ ਗਿਆਸਪੁਰਾ ਨੇ ਸਾਬਕਾ ਵਿਧਾਇਕ ਨੂੰ ਸਿੱਧੀ ਚੁਣੌਤੀ ਦਿੱਤੀ।

ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਾਇਲ ਵਿਖੇ ਰੌਲ ਨਹਿਰ ਪੁਲ ਉਪਰ ਸਰੇਆਮ ਨਜਾਇਜ ਮਾਈਨਿੰਗ ਹੋ ਰਹੀ ਹੈ। ਕਾਂਗਰਸ ਵੇਲੇ ਤਾਂ ਓਹਨਾਂ ਉਪਰ ਇਲਜਾਮ ਲਗਾ ਦਿੱਤੇ ਜਾਂਦੇ ਸੀ। ਕੀ ਹੁਣ ਮੌਜੂਦਾ ਨੁਮਾਇੰਦੇ ਮਾਈਨਿੰਗ ਕਰਵਾ ਰਹੇ ਹਨ ਇਹ ਸਪਸ਼ੱਟ ਕੀਤਾ ਜਾਵੇ। ਨਸ਼ਿਆਂ ਨੂੰ ਲੈਕੇ ਵੀ ਲੱਖਾ ਨੇ ਮੌਜੂਦਾ ਵਿਧਾਇਕ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕੇ।

ਦੂਜੇ ਪਾਸੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਪ ਦੀ ਸਰਕਾਰ ਵਿੱਚ ਵੀ ਕਾਂਗਰਸੀ ਨਾਜਾਇਜ਼ ਕਾਰੋਬਾਰ ਕਰ ਰਹੇ ਹਨ। ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਲੱਖਾ ਪਾਇਲ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਬੋਲ ਕੇ ਆਪ ਨੂੰ ਬਦਨਾਮ ਕਰ ਰਹੇ ਹਨ, ਇਸਦੇ ਸਬੂਤ ਉਹ ਖੁਦ ਜਨਤਕ ਕਰਨਗੇ।
ਸਾਬਕਾ ਵਿਧਾਇਕ ਦੇ ਸਾਥੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸਦੀ ਵੀਡੀਓ ਓਹਨਾਂ ਕੋਲ ਹੈ। ਇਸ ਲਈ ਲੱਖਾ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਲੱਖਾ ਝੂਠੇ ਦੋਸ਼ਾਂ ਲਈ ਮੁਆਫੀ ਮੰਗਦੇ ਹਨ ਤਾਂ ਉਹ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਗੇ।

ਜੇਕਰ ਮੁਆਫੀ ਨਾ ਮੰਗੀ ਗਈ ਤਾਂ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ। ਪਰਚੇ ਵੀ ਦਰਜ ਹੋਣਗੇ। ਵਿਧਾਇਕ ਗਿਆਸਪੁਰਾ ਨੇ ਇਕ ਵਾਰ ਫਿਰ ਖੰਨਾ ‘ਚ ਫੜੀ ਗਈ ਸ਼ਰਾਬ ਫੈਕਟਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਇੱਕ ਵੱਡੇ ਕਾਂਗਰਸੀ ਆਗੂ ਦਾ ਨਾਂ ਲੈਂਦਿਆਂ ਕਿਹਾ ਕਿ ਕਾਂਗਰਸੀਆਂ ਨੇ ਆਪਣੀ ਸਰਕਾਰ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ । ਇਸ ਦੀ ਮੁੜ ਜਾਂਚ ਕਰਾਈ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿਨ-ਦਿਹਾੜੇ ਆੜ੍ਹਤੀਏ ਦਾ ਕ+ਤ+ਲ: ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

ਆਲਟੋ ਕਾਰ ਨੇ ਮੋਟਰਸਾਈਕਲ ‘ਤੇ ਜਾ ਰਹੇ ਪਰਿਵਾਰ ਨੂੰ ਮਾਰੀ ਟੱਕਰ, 4 ਸਾਲ ਦੇ ਮਾਸੂਮ ਬੱਚੇ ਦੀ ਮੌ+ਤ, 3 ਜ਼ਖਮੀ