ਡਿਸਕਸ ਥਰੋਅਰ ਕਮਲਪ੍ਰੀਤ ‘ਤੇ ਪਾਬੰਦੀਸ਼ੁਦਾ ਦਵਾਈਆਂ ਲੈਣ ‘ਤੇ 3 ਸਾਲ ਦੀ ਪਾਬੰਦੀ

ਚੰਡੀਗੜ੍ਹ, 13 ਅਕਤੂਬਰ 2022 – 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2019 ‘ਚ ਡਿਸਕਸ ਥਰੋਅ ‘ਚ 65 ਮੀਟਰ ਬੈਰੀਅਰ ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਕਮਲਪ੍ਰੀਤ ਕੌਰ ‘ਤੇ 3 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਐਥਲੈਟਿਕਸ ਇੰਟੈਗਰਿਟੀ ਯੂਨਿਟ (ਏ.ਆਈ.ਯੂ.) ਵੱਲੋਂ ਲਗਾਈ ਗਈ ਹੈ। ਉਸ ‘ਤੇ ਡੋਪ ਟੈਸਟ ‘ਚ ਫੇਲ ਹੋਣ ਦਾ ਦੋਸ਼ ਹੈ। ਉਸ ‘ਤੇ ਲਗਾਈ ਗਈ ਇਹ ਪਾਬੰਦੀ 7 ਮਾਰਚ 2022 ਤੋਂ ਲਾਗੂ ਹੈ ਅਤੇ ਇਸ ਤੋਂ ਬਾਅਦ ਖੇਡੇ ਗਏ ਕਿਸੇ ਵੀ ਮੁਕਾਬਲੇ ਵਿਚ ਉਸ ਦੀ ਭਾਗੀਦਾਰੀ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਏਆਈਯੂ ਵੱਲੋਂ ਇਸ ਸਾਲ ਮਈ ਵਿੱਚ ਕਰਵਾਏ ਗਏ ਡੋਪ ਟੈਸਟ ਦੌਰਾਨ ਕਮਲਪ੍ਰੀਤ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਬਾਅਦ ਕਮਲਪ੍ਰੀਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫਿਰ ਉਸ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਕਮਲਪ੍ਰੀਤ ਨੇ ਆਪਣੀ ਗਲਤੀ ਮੰਨ ਲਈ ਸੀ ਅਤੇ ਉਸ ਨੂੰ ਇਸ ਦਾ ਫਾਇਦਾ ਵੀ ਮਿਲਿਆ ਸੀ ਪਰ ਜੇਕਰ ਕਮਲਪ੍ਰੀਤ ਨੇ ਮਈ 2022 ‘ਚ ਆਪਣੀ ਗਲਤੀ ਨਾ ਮੰਨੀ ਹੁੰਦੀ ਤਾਂ ਉਸ ‘ਤੇ ਇਹ ਪਾਬੰਦੀ 4 ਸਾਲ ਹੋ ਸਕਦੀ ਸੀ। ਗਲਤੀ ਮੰਨਣ ‘ਤੇ ਉਸ ਦੀ ਸਜ਼ਾ ਇਕ ਸਾਲ ਘਟਾ ਦਿੱਤੀ ਗਈ ਹੈ।

ਏਆਈਯੂ ਵੱਲੋਂ ਕਰਵਾਏ ਗਏ ਟੈਸਟ ਵਿੱਚ ਸਟੈਨੋਜ਼ੋਲੋਲ ਨਾਂ ਦਾ ਸਟੀਰੌਇਡ ਪਾਇਆ ਗਿਆ। ਇਹ ਇੱਕ ਕਿਸਮ ਦਾ ਸਟੀਰੌਇਡ ਹੈ, ਜਿਸਦਾ ਸੇਵਨ ਵਿਸ਼ਵ ਅਥਲੈਟਿਕਸ ਦੇ ਨਿਯਮਾਂ ਅਨੁਸਾਰ ਗਲਤ ਹੈ। ਜ਼ਿਕਰਯੋਗ ਹੈ ਕਿ ਕਮਲਪ੍ਰੀਤ ਕੌਰ ਦਾ ਇਹ ਸੈਂਪਲ 7 ਮਾਰਚ ਨੂੰ ਪਟਿਆਲਾ ਵਿਖੇ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਕਈ ਸਪਲੀਮੈਂਟ ਟੈਸਟ ਵੀ ਕਰਵਾਏ ਗਏ।

ਪਿਛਲੇ ਸਾਲ 19 ਮਾਰਚ ਨੂੰ ਕਮਲਪ੍ਰੀਤ ਕੌਰ ਨੇ ਪਟਿਆਲਾ ਵਿੱਚ 65.06 ਮੀਟਰ ਥਰੋਅ ਕਰਕੇ ਕੌਮੀ ਰਿਕਾਰਡ ਕਾਇਮ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਪਟਿਆਲਾ ਵਿੱਚ 66.59 ਮੀਟਰ ਦੀ ਥਰੋਅ ਕੀਤੀ। ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕ ਵਿੱਚ 64 ਮੀਟਰ ਥਰੋਅ ਕਰਕੇ ਫਾਈਨਲ ਵਿੱਚ ਥਾਂ ਬਣਾਈ। ਹਾਲਾਂਕਿ, ਉਹ ਫਾਈਨਲ ਵਿੱਚ 63.70 ਮੀਟਰ ਦੇ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੀ।

ਕਮਲਪ੍ਰੀਤ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਪਿੰਡ ਕਬਰਵਾਲਾ ਦਾ ਰਹਿਣ ਵਾਲੀ ਹੈ। ਕੋਚ ਦੇ ਕਹਿਣ ‘ਤੇ, ਕਮਲਪ੍ਰੀਤ ਨੇ 2012 ਵਿੱਚ ਐਥਲੈਟਿਕਸ ਵਿੱਚ ਹਿੱਸਾ ਲਿਆ ਅਤੇ ਆਪਣੇ ਪਹਿਲੇ ਰਾਜ ਪੱਧਰੀ ਮੁਕਾਬਲੇ ਵਿੱਚ ਚੌਥੇ ਸਥਾਨ ‘ਤੇ ਰਹੀ। ਕਮਲਪ੍ਰੀਤ ਨੇ 2014 ਵਿੱਚ ਖੇਡ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਅਤੇ ਆਪਣੇ ਪਿੰਡ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਕੇਂਦਰ ਵਿੱਚ ਆਪਣੀ ਸ਼ੁਰੂਆਤੀ ਸਿਖਲਾਈ ਸ਼ੁਰੂ ਕੀਤੀ।

2016 ਵਿੱਚ ਅੰਡਰ-18 ਅਤੇ ਅੰਡਰ-20 ਨੈਸ਼ਨਲ ਚੈਂਪੀਅਨ ਬਾਣੀ। 2017 ਵਿੱਚ ਉਹ 29ਵੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਛੇਵੇਂ ਸਥਾਨ ‘ਤੇ ਰਹੀ। 2019 ਵਿੱਚ ਦੋਹਾ ਵਿੱਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 5ਵਾਂ ਸਥਾਨ ਪ੍ਰਾਪਤ ਕੀਤਾ। 2019 ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 60.25 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਉਸਨੇ ਪਟਿਆਲਾ ਵਿੱਚ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65.06 ਮੀਟਰ ਦੇ ਰਾਸ਼ਟਰੀ ਰਿਕਾਰਡ ਤੋੜ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਵਾਲੀ ਦੀ ਰਾਤ ਨੂੰ ਪੰਜਾਬ ‘ਚ ਸਿਰਫ ਦੋ ਘੰਟੇ ਹੀ ਚਲਾਏ ਜਾ ਸਕਣਗੇ ਪਟਾਕੇ

ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮੂਸੇਵਾਲਾ ਕਤਲਕਾਂਡ ਬਾਰੇ ਪੁਲਿਸ ਅੱਗੇ ਕੀਤੇ ਕਈ ਅਹਿਮ ਖੁਲਾਸੇ