ਚੰਡੀਗੜ੍ਹ, 2 ਅਪ੍ਰੈਲ 2022 – ਪੰਜਾਬ ‘ਚ ਹੁਣ ਲੱਚਰ, ਸ਼ਰਾਬ ਵਾਲੇ ਅਤੇ ਹਥਿਆਰਾਂ ਵਾਲੇ ਗੀਤ ਡੀਜਿਆਂ ‘ਤੇ ਚਲਾਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਧਿਆਨ ਰੱਖਿਆ ਜਾਵੇ ਕਿ ਇਸ ਤਰ੍ਹਾਂ ਦੇ ਗੀਤ ਕਿਸੇ ਵੀ ਪ੍ਰੋਗਰਾਮ ਦੌਰਾਨ ਡੀਜਿਆਂ ‘ਤੇ ਨਾ ਚੱਲਣ।
ਹੁਕਮਾਂ ਦੇ ਅਨੁਸਾਰ ਕਿਹਾ ਗਿਆ ਹੈ ਕਿ ਅਸ਼ਲੀਲ, ਸ਼ਰਾਬੀ ਅਤੇ ਹਥਿਆਰਾਂ ਵਾਲੇ ਗੀਤ ਨਾ ਚਲਾਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਹੈ। ਪਿਛਲੇ ਕੁਝ ਸਮਿਆਂ ਤੋਂ ਹਥਿਆਰਾਂ ਵਾਲੇ ਗਾਣੇ ਵਿਆਹਾਂ, ਫੰਕਸ਼ਨਾਂ ਵਿਚ ਚੱਲਣ ਕਾਰਨ ਲੋਕ ਹਥਿਆਰ ਕੱਢ ਕੇ ਹਵਾਈ ਫਾਇਰ ਕਰਦੇ ਸਨ ਜੋ ਸੋਸ਼ਲ ਮੀਡੀਆ ‘ਤੇ ਆਮ ਦੇਖਣ ਨੂੰ ਮਿਲੇ ਸਨ। ਜਿਸ ਨਾਲ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਹੈ।