ਸ਼੍ਰੋਮਣੀ ਅਕਾਲੀ ਦਲ ਵੱਲੋਂ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ

ਮੋਹਾਲੀ 15 ਮਈ 2024 – ਅੱਜ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਸ਼ਹਿਰ ਵਿੱਚ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰੋ. ਚੰਦੂਮਾਜਰਾ ਦੀ ਨੂੰਹ ਬੀਬੀ ਕੁਲਵੰਤ ਕੌਰ ਚੰਦੂਮਾਜਰਾ ਵੱਲੋਂ ਮੋਹਾਲੀ ਦੇ ਫ਼ੇਜ 11 ਵਿੱਚ ਡੋਰ-ਟੂ-ਡੋਰ ਕਰਦੇ ਹੋਏ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕੁਲਵੰਤ ਕੌਰ ਚੰਦੂਮਾਜਰਾ ਵੱਲੋਂ ਅਕਾਲੀ ਉਮੀਦਵਾਰ ਦੇ ਹਲਕੇ ਵਿੱਚ ਕੀਤੇ ਕੰਮਾਂ ਸੰਬੰਧੀ ਪੈਫ਼ਲਿਟ ਵੀ ਵੰਡੇ ਗਏ। ਉਹਨਾਂ ਆਖਿਆ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲਗਾਤਾਰ ਤੀਸਰੀ ਵਾਰ ਚੋਣ ਲੜ ਰਹੇ ਪ੍ਰੋ. ਚੰਦੂਮਾਜਰਾ ਦਿਨ-ਰਾਤ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।

ਉਹਨਾਂ ਆਖਿਆ ਕਿ ਕੋਵਿਡ ਜਿਹੀ ਮਹਾਂਮਾਰੀ ਵਿੱਚ ਵੀ ਚੰਦੂਮਾਜਰਾ ਪਰਿਵਾਰ ਹਲਕੇ ਵਿੱਚ ਰਹਿ ਕੇ ਲੋਕ ਸੇਵਾ ਵਿੱਚ ਹਾਜ਼ਰ ਰਿਹਾ। ਇਸ ਮੌਕੇ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਹਲਕਾ ਮੋਹਾਲੀ ਦੇ ਵਿਕਾਸ ਵਿੱਚ ਅਕਾਲੀ ਦਲ ਦੀ ਸਰਕਾਰ ਦਾ ਵੱਡਾ ਰੋਲ ਰਿਹਾ। ਸ਼ਹਿਰੀ ਪ੍ਰਧਾਨ ਨੇ ਆਖਿਆ ਕਿ ਮੈਂਬਰ ਪਾਰਲੀਮੈਂਟ ਸਮੇਂ ਪ੍ਰੋ. ਚੰਦੂਮਾਜਰਾ ਨੇ ਹਲਕੇ ‘ਚ ਵਿਕਾਸ ਦੇ ਕੰਮਾਂ ਤੋਂ ਇਲਾਵਾ ਕਈ ਅਹਿਮ ਪ੍ਰੋਜੈਕਟ ਵੀ ਲੈਕੇ ਆਏ।

ਇਸ ਮੌਕੇ ਸ਼ਰੋਮਣੀ ਅਕਾਲੀ ਦੇ ਜ਼ਿਲ੍ਹਾ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਕਮਲਦੀਪ ਸਿੰਘ ਰੂਬੀ, ਬੀਬੀ ਕਸ਼ਮੀਰ ਕੌਰ, ਬੀਬੀ ਸੋਨੀਆ ਸੰਧੂ, ਬੀਬੀ ਅਮਰਜੀਤ ਕੌਰ, ਬੀਬੀ ਅਮਰੀਕ ਕੌਰ, ਬੀਬੀ ਬਾਲਾ ਠਾਕੁਰ, ਬੀਬੀ ਪਿੰਕੀ ਸੋਨੀ, ਬੀਬੀ ਬਲਵਿੰਦਰ ਕੌਰ ਬਰਾੜ, ਅਮਨ ਲੂਥਰਾ, ਬੀਬੀ ਸੁਰਿੰਦਰ ਕੌਰ, ਹਰਚੇਤ ਸਿੰਘ, ਜਗਦੀਤ ਸਿੰਘ, ਹੈਰੀ ਮਾਨ, ਕਰਮਜੀਤ ਸਿੰਘ ਕੰਮਾ. ਗੁਰਪ੍ਰਤਾਪ ਸਿੰਘ ਬੜੀ, ਨਰਿੰਦਰ ਬਰਾੜ, ਰੁਪਿੰਦਰ ਸਿੰਘ, ਸਤੀਸ਼ ਕੁਮਾਰ ਅਤੇ ਇਲਾਕਾ ਮੋਹਾਲੀ ਸ਼ਹਿਰ ਵਾਸੀਆਂ ਦਾ ਵੱਡਾ ਕਾਫ਼ਲਾ ਡੋਰ-ਟੂ-ਡੋਰ ਵਿੱਚ ਸ਼ਾਮਿਲ ਹੋਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਧਾਰਮਿਕ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਚੋਣ ਪ੍ਰਚਾਰ ਦੇ ਮੰਚ ਵਜੋਂ ਨਾ ਵਰਤਣ ਦੇ ਹੁਕਮ

ਚੋਣ ਡਿਊਟੀ ਕਰਨ ਵਾਲੀਆਂ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ ਮਿਲੇਗਾ 200 ਰੁਪਏ ਪ੍ਰਤੀ ਦਿਨ ਮਾਣ ਭੱਤਾ