ਡਾ. ਬਲਬੀਰ ਸਿੰਘ ਹੋ ਸਕਦੇ ਨੇ ਨਵੇਂ ਮੰਤਰੀ, ਜਾਣੋ ਕਿਹੜਾ ਮਿਲੇਗਾ ਮਹਿਕਮਾ

ਚੰਡੀਗੜ੍ਹ, 7 ਜਨਵਰੀ 2023 – ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਵੱਡਾ ਰੱਦੋ -ਬਦਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖ਼ਬਰ ਇਹ ਮਿਲੀ ਹੈ ਕਿ, ਪਟਿਆਲਾ ਦਿਹਾਤੀ ਤੋਂ ਡਾਕਟਰ ਬਲਬੀਰ ਸਿੰਘ ਨੂੰ ਮੰਤਰੀ ਮੰਡਲ ਵਿਚ ਪੰਜਾਬ ਸਰਕਾਰ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। ਜਾਣਕਾਰੀ ਮੁਤਾਬਿਕ, ਸਰਕਾਰ ਵਲੋਂ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮਹਿਕਮਾ ਸੌਂਪਿਆ ਜਾਵੇਗਾ।

ਇਆ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੇ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਫ਼ੌਜਾ ਸਿੰਘ ਸਰਾਰੀ ਦੇ ਵਲੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਤਰ ਦੱਸ ਰਹੇ ਹਨ ਕਿ, ਨਵਾਂ ਵਜ਼ੀਰ ਵੀ ਅੱਜ ਸ਼ਾਮ ਨੂੰ ਹੀ ਸਹੁੰ ਚੁੱਕੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫ਼ਾ, ਨਵਾਂ ਵਜ਼ੀਰ ਵੀ ਅੱਜ ਹੀ ਚੁੱਕੇਗਾ ਸਹੁੰ

ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਸੀ ਲੋਕ, ਕਾਰ ਨੂੰ ਲੱਗੀ ਅੱਗ