ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਫੇਰ ਦਿਖੀ ਡਰੋਨ ਮੂਵਮੈਂਟ: BSF ਨੇ 19 ਰਾਉਂਡ ਕੀਤੇ ਫਾਇਰ

  • ਇਲਾਕੇ ‘ਚ ਜਵਾਨਾਂ ਦਾ ਸਰਚ ਆਪਰੇਸ਼ਨ ਜਾਰੀ

ਗੁਰਦਾਸਪੁਰ, 8 ਮਾਰਚ 2023 – ਬੀਤੀ ਰਾਤ ਗੁਰਦਾਸਪੁਰ ਦੇ ਦੀਨਾਨਗਰ ਵਿੱਚ ਬੀਐਸਐਫ ਦੀ ਚੋਤਰਾ ਚੌਕੀ ਨੇੜੇ ਡਰੋਨ ਦੀ ਹਰਕਤ ਦੇਖੀ ਗਈ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਵੱਲੋਂ ਕਰੀਬ 19 ਰਾਉਂਡ ਫਾਇਰ ਕੀਤੇ ਗਏ। ਬਾਅਦ ਵਿੱਚ ਡਰੋਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਬਾਰੀ ਦੌਰਾਨ ਡਰੋਨ ਕਰੈਸ਼ ਹੋਇਆ ਜਾਂ ਵਾਪਸ ਪਰਤਿਆ। ਤਲਾਸ਼ੀ ਲੈਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆ ਸਕੇਗਾ ਕਿ ਉਹ ਕੀ ਲੈ ਕੇ ਆਇਆ ਸੀ।

ਦੱਸ ਦਈਏ ਕਿ ਪਾਕਿਸਤਾਨ ਵੱਲੋਂ ਸਰਹੱਦ ‘ਤੇ ਆਏ ਦਿਨ ਕੋਈ ਨਾ ਕੋਈ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ। ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ ‘ਚ ਨਵੇਂ ਰੇਲਵੇ ਟਰੈਕ ‘ਤੇ ਆਇਆ ਇੰਜਣ, ਇਕ ਮਜ਼ੂਦਰ ਦੀ ਮੌ+ਤ

ਹੋਲਾ ਮੁਹੱਲਾ ਤੇ ਅਨੰਦਪੁਰ ਸਾਹਿਬ ਗਏ ਦੋ ਨੌਜਵਾਨ ਦਰਿਆ ਵਿਚ ਡੁੱਬੇ, ਇਕ ਦੀ ਲਾ+ਸ਼ ਬਰਾਮਦ