ਪਠਾਨਕੋਟ, 17 ਜੁਲਾਈ 2022 – ਗੁਰਦਾਸਪੁਰ ਤੋਂ ਬਾਅਦ ਪਠਾਨਕੋਟ ਬਾਰਡਰ ‘ਤੇ ਡਰੋਨ ਦਿਸਿਆ ਹੈ। ਜਿਸ ਤੋਂ ਬਾਅਦ BSF ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਡਰੋਂ ਵਾਪਿਸ ਮੁੜ ਗਿਆ। ਇਹ ਡਰੋਨ ਪਠਾਨਕੋਟ ‘ਚ ਢੀਂਡਾ ਇਲਾਕੇ ‘ਚ ਦਿਸਿਆ ਸੀ। ਜਿਸ ਤੋਂ ਬਾਅਦ BSF ਦੇ ਜਵਾਨਾਂ ਵੱਲੋਂ ਇਲਾਕੇ ‘ਚ ਸਰਚ ਅਪਰੇਸ਼ਨ ਚਲਾਈਆਂ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਦੀਨਾਨਗਰ ‘ਚ ਬੀਤੀ ਰਾਤ 12 ਵਜੇ ਦੇ ਕਰੀਬ ਡਰੋਨ ਨੇ ਦਸਤਕ ਦਿੱਤੀ ਸੀ। ਆਵਾਜ਼ ਸੁਣ ਕੇ ਬੀਐਸਐਫ ਦੇ ਚੌਕਸ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਨੇਰਾ ਦੂਰ ਕਰਨ ਲਈ 3 ਰੌਸ਼ਨੀ ਬੰਬ ਸੁੱਟੇ ਗਏ। ਇਸ ਤੋਂ ਬਾਅਦ ਕੁੱਲ 46 ਰਾਊਂਡ ਵੀ ਕੀਤੇ ਗਏ। ਕੁਝ ਸਮੇਂ ਬਾਅਦ ਡਰੋਨ ਵਾਪਸ ਮੁੜ ਗਿਆ। ਪੁਲਿਸ ਅਤੇ ਬੀਐਸਐਫ ਦੇ ਜਵਾਨ ਹੁਣ ਸਵੇਰ ਤੋਂ ਹੀ ਸਰਹੱਦੀ ਖੇਤਰ ਦੀ ਤਲਾਸ਼ੀ ਲੈ ਰਹੇ ਹਨ।