ਲੁਧਿਆਣਾ ‘ਚ ਨਸ਼ੇੜੀ ਮਾਂ ਦੀ ਗੰਦੀ ਕਰਤੂਤ, ਸਾਢੇ 3 ਸਾਲ ਦੇ ਬੱਚੇ ਨਹੀਂ ਕੀਤੀ ਦੇਖਭਾਲ, ਪਏ ਕੀੜੇ

  • ਬੱਚੇ ਦੇ ਮਾਂ-ਪਿਉ, ਚਾਚਾ ਸਭ ਪੀਂਦੇ ਨੇ ਚਿੱਟਾ,
  • ਸਮਾਜ ਸੇਵੀ ਅਨਮੋਲ ਕਵਾਤਰਾ ਨੇ ਬੱਚੇ ਨੂੰ ਕਰਾਇਆ ਹਸਪਤਾਲ ਦਾਖ਼ਲ
  • ਮਾਂ ਕਹਿੰਦੀ ਬੱਚੇ ਨੂੰ ਦੁੱਧ ਤਾਂ ਪਿਲਾਉਂਗੀ ਜੇ 20,000 ਦਿਓਗੇ !

ਲੁਧਿਆਣਾ, 10 ਫਰਵਰੀ 2023 – ਲੁਧਿਆਣਾ ‘ਚ ਨਸ਼ੇੜੀ ਮਾਂ ਦੀ ਗੰਦੀ ਕਰਤੂਤ ਸਾਹਮਣੇ ਆਈ ਹੈ। ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ, ਜਿਸ ਕਾਰਨ ਬੱਚੇ ਨੂੰ ਕੀੜੇ ਪੈ ਗਏ। ਇਸ ਬਾਰੇ ਸਮਾਜ ਸੇਵਕ ਅਨਮੋਲ ਕਵਾਤਰਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਛੁਡਵਾਇਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ।

ਇਸ ਦੌਰਾਨ ਹਸਪਤਾਲ ‘ਚ ਔਰਤ ਦੇ ਦਿਓਰ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਭਰਜਾਈ ਬੱਚੇ ਨੂੰ ਦੁੱਧ ਪਿਲਾਉਣ ਲਈ ਪਿਤਾ ਤੋਂ 20 ਹਜ਼ਾਰ ਦੀ ਮੰਗ ਕਰ ਰਹੀ ਸੀ। ਉਹ ਚਿੱਟਾ (ਡਰੱਗ) ਖਰੀਦਣ ਲਈ ਇਹ ਪੈਸੇ ਮੰਗ ਰਹੀ ਸੀ। ਉਸ ਨੇ ਦੱਸਿਆ ਕਿ ਉਹ ਖੁਦ ਵੀ ਚਿੱਟੇ ਦਾ ਨਸ਼ਾ ਕਰਦਾ ਹੈ।

ਉਸ ਨੇ ਦੱਸਿਆ ਕਿ ਉਹ ਜਵਾਹਰ ਨਗਰ ਕੈਂਪ ਅਤੇ ਘੋੜਾ ਕਲੋਨੀ ਤੋਂ ਚਿੱਟਾ ਲੈ ਕੇ ਆਉਂਦਾ ਹੈ ਪਰ ਥਾਣਾ ਡਿਵੀਜ਼ਨ ਨੰਬਰ 5 ਅਤੇ ਸੀਆਈਏ-1 ਦੀ ਪੁਲੀਸ ਨੇ ਇਸ ’ਤੇ ਅੱਖਾਂ ਫੇਰੀਆਂ ਹੋਈਆਂ ਹਨ। ਜਵਾਹਰ ਨਗਰ ਕੈਂਪ ਨੇੜੇ ਪੁਲੀਸ ਇਨ੍ਹਾਂ ਹੋਟਲਾਂ ’ਤੇ ਦੇਹ ਵਪਾਰ ਵਰਗੇ ਮਾਮਲਿਆਂ ’ਤੇ ਹੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਜਦੋਂ ਕਿ ਇਨ੍ਹਾਂ ਹੋਟਲਾਂ ਨੇੜੇ ਚਿਟਾ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ।

ਡਾਕਟਰ ਬੱਚੇ ਦਾ ਇਲਾਜ ਕਰ ਰਿਹਾ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਜ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ। ਪਰਿਵਾਰ ਦੇ ਹਾਲਾਤ ਅਜਿਹੇ ਹਨ ਕਿ ਹਸਪਤਾਲ ਵਿੱਚ ਬੱਚੇ ਕੋਲ ਉਸਦੇ ਪਿਤਾ ਜਾਂ ਚਾਚੇ ਨੂੰ ਬਿਠਾਉਣ ਲਈ ਪੁਲਿਸ ਦੀ ਡਿਊਟੀ ਲਾਈ ਗਈ ਹੈ।

ਜਾਣਕਾਰੀ ਮੁਤਾਬਕ ਮਹਿਲਾ ਆਪਣੇ ਪਤੀ ਨੀਰਜ ਨਾਲ ਜਵਾਹਰ ਨਗਰ ਕੈਂਪ ‘ਚ ਰਹਿੰਦੀ ਹੈ। ਦੋਵੇਂ ਪਤੀ-ਪਤਨੀ ਚਿੱਟੇ ਦੇ ਨਸ਼ੇ ਦੇ ਚੱਕਰ ਵਿੱਚ ਫਸੇ ਹੋਏ ਹਨ। ਇਸ ਨਸ਼ੇੜੀ ਪਰਿਵਾਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਬੱਚੇ ਭੁੱਖੇ ਹਨ, ਪਰ ਇਨ੍ਹਾਂ ਨਸ਼ੇੜੀਆਂ ਦੇ ਨਸ਼ੇ ਦੀ ਤੋੜ ਦੇ ਸਾਹਮਣੇ ਬੱਚੇ ਦੇ ਰੋਣ ਦੀ ਆਵਾਜ਼ ਦਬ ਜਾਂਦੀ ਹੈ। ਬੱਚੇ ਨੂੰ ਪਿਛਲੇ ਕਈ ਦਿਨਾਂ ਤੋਂ ਖਾਣ ਲਈ ਕੁਝ ਨਹੀਂ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਔਰਤ ਬੱਚੇ ਨੂੰ ਛੱਡ ਕੇ ਕਿਤੇ ਚਲੀ ਗਈ ਸੀ। ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ ਹੈ। ਬੱਚੇ ਨੂੰ ਸਹੀ ਖੁਰਾਕ ਅਤੇ ਦਵਾਈ ਨਹੀਂ ਮਿਲੀ, ਜਿਸ ਕਾਰਨ ਅੱਜ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦੱਸਿਆ ਕਿ ਬੱਚੇ ਦੇ ਸਰੀਰ ਵਿੱਚ ਕੀੜੇ ਪਏ ਹੋਏ ਸਨ। ਉਹ ਦਰਦ ਨਾਲ ਚੀਕ ਰਿਹਾ ਸੀ। ਮਾਸੂਮ ਦਾ ਦਰਦ ਦੇਖ ਕੇ ਮੇਰਾ ਦਿਲ ਹੰਝੂਆਂ ਨਾਲ ਭਰ ਗਿਆ। ਸਾਰਾ ਪਰਿਵਾਰ ਚਿੱਟੇ ਦਾ ਆਦੀ ਹੈ। ਇਸ ਪਰਿਵਾਰ ਦੇ ਮੈਂਬਰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਜਾ ਚੁੱਕੇ ਹਨ, ਪਰ ਹਾਲਤ ਠੀਕ ਨਹੀਂ ਹੋ ਰਹੀ।

ਬੱਚੇ ਕਾਰਤਿਕ ਦੀ ਜਾਨ ਬਚਾਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਮਾਂ ਦਾ ਦੁੱਧ ਠੀਕ ਨਾ ਮਿਲਣ ਕਾਰਨ ਅੱਜ ਇਹ ਸਥਿਤੀ ਬਣ ਗਈ ਹੈ। ਬੱਚੇ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ। ਤਾਂ ਜੋ ਇਸ ਦਾ ਸਹੀ ਇਲਾਜ ਹੋ ਸਕੇ। ਠੀਕ ਹੋਣ ਤੋਂ ਬਾਅਦ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸੀਡਬਲਯੂਸੀ ਰਾਹੀਂ ਬਾਲ ਆਸ਼ਰਮ ਭੇਜਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਿੰਨ ਵੀਜ਼ਾ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਰੱਦ

ਚੀਨੀ ਡੋਰ ਦੀ ਲਪੇਟ ‘ਚ ਆਇਆ ਉੱਲੂ, CID ਮੁਲਾਜ਼ਮਾਂ ਨੇ ਬਚਾਈ ਜਾਨ