ਨਸ਼ੇੜੀ ਪੁੱਤ ਨੇ ਪਿਓ ਨੂੰ ਉਤਾਰਿਆ ਮੌਤ ਦੇ ਘਾਟ, ਪਿਓ ਨਹੀਂ ਕਰ ਰਿਹਾ ਸੀ ਘਰ ਉਸਦੇ ਨਾਂਅ

ਪਟਿਆਲਾ, 21 ਸਤੰਬਰ 2022 – ਪਟਿਆਲਾ ਜ਼ਿਲੇ ਦੇ ਪਿੰਡ ਰਾਮਗੜ੍ਹ ‘ਚ ਨਸ਼ੇ ‘ਚ ਧੁੱਤ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ, ਜਿਸ ਦੀ ਪੁਲਸ ਟੀਮਾਂ ਤਲਾਸ਼ ਕਰ ਰਹੀਆਂ ਹਨ। ਥਾਣਾ ਭਾਦਸੋਂ ਦੇ ਇੰਚਾਰਜ ਇੰਸਪੈਕਟਰ ਅਨਵਰ ਅਲੀ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਦੇ ਨੰਦ ਸਿੰਘ (85) ਅਤੇ ਉਸ ਦੇ ਲੜਕੇ ਹਾਕਮ ਸਿੰਘ (50) ਵਿਚਕਾਰ ਅਕਸਰ ਝਗੜਾ ਰਹਿੰਦਾ ਸੀ।

ਦਰਅਸਲ, ਜਿਸ ਘਰ ਵਿੱਚ ਦੋਵੇਂ ਪਿਉ-ਪੁੱਤਰ ਰਹਿੰਦੇ ਸਨ, ਹਾਕਮ ਸਿੰਘ ਆਪਣੇ ਪਿਤਾ ਨੂੰ ਉਸ ਦੇ ਨਾਮ ਕਰਨ ਦੀ ਮੰਗ ਕਰ ਰਿਹਾ ਸੀ ਪਰ ਨੰਦ ਸਿੰਘ ਇਸ ਲਈ ਰਾਜ਼ੀ ਨਹੀਂ ਸੀ। ਸੋਮਵਾਰ ਦੇਰ ਰਾਤ ਵੀ ਪਿਓ-ਪੁੱਤ ਦਾ ਘਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸ਼ਰਾਬ ਦੇ ਨਸ਼ੇ ‘ਚ ਧੁੱਤ ਹਾਕਮ ਸਿੰਘ ਨੇ ਬਾਲੇ ਨਾਲ ਆਪਣੇ ਬਜ਼ੁਰਗ ਪਿਤਾ ਦੇ ਸਿਰ ‘ਤੇ ਕਰੀਬ ਤਿੰਨ-ਚਾਰ ਵਾਰ ਕੀਤੇ।

ਬਾਅਦ ‘ਚ ਦੋਸ਼ੀ ਪਿਤਾ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਛੱਡ ਕੇ ਫਰਾਰ ਹੋ ਗਿਆ। ਬਜ਼ੁਰਗ ਦਾ ਦੂਜਾ ਪੁੱਤਰ ਰੇਸ਼ਮ ਸਿੰਘ ਵੀ ਇਸੇ ਪਿੰਡ ਵਿੱਚ ਰਹਿੰਦਾ ਹੈ। ਗੁਆਂਢੀਆਂ ਰਾਹੀਂ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਗੰਭੀਰ ਜ਼ਖਮੀ ਪਿਤਾ ਨੂੰ ਹਸਪਤਾਲ ਪਹੁੰਚਾਇਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲੀਸ ਅਨੁਸਾਰ ਘਟਨਾ ਦੀ ਸੂਚਨਾ ਰਾਤ ਕਰੀਬ ਡੇਢ ਵਜੇ ਮਿਲੀ। ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮੁਲਜ਼ਮ ਹਾਕਮ ਸਿੰਘ ਫਿਲਹਾਲ ਫ਼ਰਾਰ ਹੈ, ਜਿਸ ਖ਼ਿਲਾਫ਼ ਪੁਲੀਸ ਨੇ ਉਸ ਦੇ ਭਰਾ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਹਾਕਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਰ ਕਾਨੂੰਨੀ ਮਾਈਨਿੰਗ ਮਾਮਲੇ ਨੂੰ ਲੈ ਕੇ Rana KP ਖਿਲਾਫ ਹੋਏਗੀ ਵਿਜੀਲੈਂਸ ਜਾਂਚ, ਹਰਜੋਤ ਬੈਂਸ ਨੇ ਦਿੱਤੇ ਹੁਕਮ

MP ਰਵਨੀਤ ਬਿੱਟੂ ਦਾ PA ਦੱਸ ਮਾਰੀ 2.5 ਲੱਖ ਦੀ ਠੱਗੀ, ਪੜ੍ਹੋ ਕੀ ਹੈ ਮਾਮਲਾ