ਨਸ਼ਾ ਕਰਨ ਤੋਂ ਰੋਕਣ ਤੇ ਨਸ਼ੇੜੀਆਂ ਨੇ ਵਿਖਾਈ ਗੁੰਡਾਗਰਦੀ, ਕਈ ਘਰਾਂ ‘ਤੇ ਕੀਤਾ ਹਮਲਾ

ਗੁਰਦਾਸਪੁਰ, 8 ਜਨਵਰੀ 2024 – ਥਾਣਾ ਸਦਰ ਆਦੇ ਇਲਾਕੇ ਨਬੀਪੁਰ ਕਲੋਨੀ ਵਿੱਚ ਨਸੇੜੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ:ਨੱਚਿਆ ਗਿਆ।ਜਦ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਮਹੱਲਾ ਵਾਸੀਆਂ ਨੇ ਰੋਕਿਆ ਤਾਂ ਸ਼ਰੇਆਮ 12 ਤੋਂ 13 ਨੌਜਵਾਨਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਨਸ਼ੇੜੀਆਂ ਵੱਲੋਂ ਘਰਾਂ ਦੀਆਂ ਖਿੜਕੀਆਂ ਅਤੇ ਗੇਟ ਤੋੜੇ ਗਏ ਅਤੇ ਸਰੇਆਮ ਧਮਕੀਆਂ ਵੀ ਦਿੱਤੀਆਂ ਗਈਆਂ। ਦੱਸ ਦਈਏ ਕਿ ਜਿੱਥੇ ਗੁੰਡਾਗਰਦੀ ਦਾ ਇਹ ਨਾਚ ਨਸ਼ੇੜੀਆਂ ਵੱਲੋਂ ਕੀਤਾ ਗਿਆ ਉਹ ਇਲਾਕਾ ਥਾਣਾ ਸਦਰ ਦੇ ਬਿਲਕੁਲ ਸਾਹਮਣੇ ਪੈਂਦਾ ਹੈ।

ਗੁਰਦਾਸਪੁਰ ਦੀ ਨਵੀਂਪੁਰ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਸਾਡੇ ਘਰਾਂ ਦੇ ਵਿੱਚ ਆ ਕੇ ਕੁਝ ਲੋਕ ਸ਼ਰੇਆਮ ਚਿੱਟਾ ਅਤੇ ਦੂਸਰਾ ਨਸ਼ਾ ਕਰਦੇ ਹਨ ਜਿਸ ਦੀਆਂ ਸਰਿੰਜਾਂ ਵੀ ਮੌਕੇ ਤੇ ਪਈਆਂ ਹਨ।ਜਦ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਹ 10 ਤੋਂ 12 ਜਣੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰਾਂ ਦੇ ਉੱਪਰ ਹਮਲਾ ਕਰ ਦਿੰਦੇ ਹਨ।ਸਾਡੇ ਘਰਾਂ ਦੀ ਸ਼ਰੇਆਮ ਹਥਿਆਰਾਂ ਨਾਲ ਤੋੜ ਫੋੜ ਕੀਤੀ ਜਾਂਦੀ ਹੈ ਸਾਨੂੰ ਧਮਕਾਇਆ ਜਾਂਦਾ ਹੈ।ਜਦ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਹਾਂ ਤਾਂ ਪਿੱਛੋਂ ਸਾਡੇ ਘਰਾਂ ਦੀਆਂ ਔਰਤਾਂ ਨੂੰ ਨਸ਼ੇੜੀਆਂ ਵੱਲੋਂ ਧਮਕਾਇਆ ਜਾਂਦਾ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਜੋ ਸਾਡੇ ਖਿਲਾਫ ਬੋਲੇਗਾ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਕਈ ਲੋਕਾਂ ਦੇ ਉੱਪਰ ਹਮਲਾ ਕਰਕੇ ਜਖਮੀ ਵੀ ਕੀਤਾ ਜਾਂਦਾ ਹੈ।ਪੁਲਿਸ ਨੂੰ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਪੁਲਿਸ ਮੁਲਾਜ਼ਮ ਆਉਂਦੇ ਹਨ ਅਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਚਲੇ ਜਾਂਦੇ ਹਨ।

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਜੇ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਮੌਕੇ ਤੇ ਦੇਖਿਆ ਹੈ। ਇੱਥੇ ਸਾਨੂੰ ਨਸ਼ੇ ਦੀ ਸਮੱਗਰੀ ਟੀਕੇ ਸ਼ਰੀਜਾਂ ਵੀ ਬਰਾਮਦ ਹੋਈਆਂ ਹਨ ਅਤੇ ਇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਾਂਗੇ ਲੋਕਾਂ ਦੇ ਘਰਾਂ ਦੀ ਵੀ ਤੋੜਫੋੜ ਕੀਤੀ ਗਈ ਹੈ ਸਾਰੀ ਪੁਜ਼ੀਸ਼ਨ ਤੋਂ ਉੱਚ ਅਧਿਕਾਰੀਆਂ ਨੂੰ ਜਾਣਨ ਕਰਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਅਦਾਰਿਆਂ ਤੋਂ ਪਾਵਰਕਾਮ ਨੇ ਕੀਤੀ ਬਿਜਲੀ ਦੇ ਬਕਾਇਆ ਬਿਲਾਂ ਦੀ ਵਸੂਲੀ

ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਤੇ ਗੋਲੀ ਚਲਾਉਣ ਦਾ ਮਾਮਲਾ: SGPC ਨੇ ਜਾਂਚ ਕਮੇਟੀ ਦੀ ਰਿਪੋਰਟ ਕੀਤੀ ਜਨਤਕ