ਫਿਰੋਜ਼ਪੁਰ, 31 ਮਈ 2023 – ਪੰਜਾਬ ਵਿੱਚ ਨਸ਼ਿਆਂ ਦੇ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਫਿਰੋਜ਼ਪੁਰ ਰੇਂਜ ਦੇ ਫਿਰੋਜ਼ਪੁਰ, ਫਾਜ਼ਲਿਕਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਜ਼ਬਤ ਕੀਤੇ ਗਏ ਨਸ਼ੇ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਦੌਰਾਨ ਲੇਬਲ ਡਰੱਗ ਡਿਸਪੋਜ਼ਲ ਕਮੇਟੀ, ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀਆਂ ਵੱਲੋਂ ਰਣਜੀਤ ਸਿੰਘ ਢਿੱਲੋਂ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਹਾਜ਼ਰ ਸਨ।
ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ, ਫਾਜ਼ਲਿਕਾ ਦੀ ਐਸਐਸਪੀ ਅਵਨੀਤ ਕੌਰ ਅਤੇ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਤੋਂ ਇਲਾਵਾ ਐਸਪੀ-ਡੀਐਸਪੀ ਦੀ ਹਾਜ਼ਰੀ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਸੁਖਬੀਰ ਐਗਰੋ ਲਿਮਟਿਡ ਹੁਕਮ ਸਿੰਘ ਵਾਲਾ ਵਿਖੇ ਨਸ਼ਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਤੋਂ 22 ਕਿਲੋ 62 ਗ੍ਰਾਮ ਹੈਰੋਇਨ, ਫਾਜ਼ਿਲਕਾ ਤੋਂ 88.375 ਕਿਲੋ ਹੈਰੋਇਨ ਅਤੇ 343700 ਨਸ਼ੀਲੀਆਂ ਗੋਲੀਆਂ, ਤਰਨਤਾਰਨ ਤੋਂ 74.904 ਕਿਲੋ ਹੈਰੋਇਨ, 27767 ਨਸ਼ੀਲੀਆਂ ਗੋਲੀਆਂ, 1449 ਨਸ਼ੀਲੇ ਕੈਪਸੂਲ, 13.700 ਨਸ਼ੀਲੇ ਟੀਕੇ, 30.350 ਕਿਲੋ ਭੁੱਕੀ, 184 ਟੀਕੇ, 143 ਵੈਲਸ, 27 ਗ੍ਰਾਮ ਸਮੈਕ ਅਤੇ 4.960 ਕਿਲੋਗ੍ਰਾਮ ਚਰਸ, 166 ਹਰੇ ਬੂਟੇ ਨਸ਼ਟ ਕੀਤੇ।
ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਇਲਾਕਿਆਂ ‘ਚ ਗਸ਼ਤ ਦੌਰਾਨ ਸਮੱਗਲਰਾਂ ਕੋਲੋਂ ਇਹ ਸਾਰੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।