- 100 ਤੋਂ ਵੱਧ ਮਾਮਲੇ ਨੇ ਦਰਜ
ਲੁਧਿਆਣਾ, 2 ਜੂਨ 2023 – ਲੁਧਿਆਣਾ ਵਿੱਚ, ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਟਰੈਵਲ ਏਜੰਟ ਨਿਤੀਸ਼ ਘਈ ਦੀ 58 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਲੁਧਿਆਣਾ ਪੁਲਿਸ ਨੇ ਘਈ ਦੀ ਜਾਇਦਾਦ ਕੁਰਕ ਕਰਨ ਲਈ ਈਡੀ ਨੂੰ ਪੱਤਰ ਭੇਜਿਆ ਸੀ। ਏਜੰਟ ਘਈ ‘ਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਦੇ 100 ਤੋਂ ਵੱਧ ਮਾਮਲੇ ਦਰਜ ਹਨ। ਇਸ ਦੋਸ਼ ਵਿੱਚ ਉਸ ਨੂੰ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਵੀ ਕੀਤਾ ਸੀ। ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।
ਦੱਸ ਦੇਈਏ ਕਿ ਨਿਤੀਸ਼ ਘਈ ਦੇ ਪੀੜਤ ਸ਼ਿਵ ਸੈਨਾ ਵਿੱਚ ਕੋਲ ਚਲੇ ਗਏ ਸਨ। ਸ਼ਿਵ ਸੈਨਾ ਨੇ ਵੀ ਘਈ ਦਾ ਵਿਰੋਧ ਕੀਤਾ ਅਤੇ ਪੁਲਸ ‘ਤੇ ਟਰੈਵਲ ਏਜੰਟ ਖਿਲਾਫ ਕਾਰਵਾਈ ਲਈ ਦਬਾਅ ਪਾਇਆ। ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਨੇ ਲੋਕਾਂ ਨਾਲ ਪੈਸੇ ਦੀ ਠੱਗੀ ਮਾਰੀ ਹੈ।
ਪੁਲਿਸ ਨੇ ਕਿਹਾ ਕਿ ਘਈ ਵਿਰੁੱਧ ਦਰਜ ਕੇਸਾਂ ਵਿੱਚੋਂ ਸਿਰਫ਼ ਕੁਝ ਦਾ ਹੀ ਨਿਪਟਾਰਾ ਹੋਇਆ ਹੈ, ਜਦਕਿ ਬਾਕੀ ਪੀੜਤ ਇਨਸਾਫ਼ ਲਈ ਉਡੀਕ ਕਰ ਰਹੇ ਹਨ। ਲੁਧਿਆਣਾ ਦੀਆਂ ਅਦਾਲਤਾਂ ਵਿੱਚ ਕਈ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ।
ਪੁਲਿਸ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਘਈ ਨੇ ਲੁਧਿਆਣਾ ਦੀ ਘੁਮਾਰ ਮੰਡੀ ਵਿਖੇ ਦਫ਼ਤਰ ਖੋਲ੍ਹਿਆ ਹੋਇਆ ਸੀ।