- ਸਵੇਰੇ 7 ਵਜੇ ਤੋਂ ਤਲਾਸ਼ੀ ਜਾਰੀ
- ਅਜੇ ਤੱਕ ਕੁਝ ਨਹੀਂ ਮਿਲਿਆ; ਜਾਂਚ ਜਾਰੀ
ਮੋਗਾ, 9 ਜੁਲਾਈ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਿਲ੍ਹਾ ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ (ਟੋਟੇਵਾਲ) ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਦੇ ਘਰ ਛਾਪਾ ਮਾਰਿਆ। ਈਡੀ ਦੀ ਟੀਮ ਬੁੱਧਵਾਰ ਸਵੇਰੇ 7 ਵਜੇ ਉਸਦੇ ਘਰ ਪਹੁੰਚੀ। ਹਾਲਾਂਕਿ, ਜਾਂਚ ਅਜੇ ਵੀ ਜਾਰੀ ਹੈ।
ਜਾਣਕਾਰੀ ਅਨੁਸਾਰ, ਟੀਮ ਨੇ ਸੁੱਖ ਗਿੱਲ ਦੇ ਘਰ ਅਤੇ ਹੋਰ ਠਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਲਗਭਗ 5 ਘੰਟੇ ਤੱਕ ਚੱਲੀ ਤਲਾਸ਼ੀ ਵਿੱਚ ਅਜੇ ਤੱਕ ਕੁਝ ਨਹੀਂ ਮਿਲਿਆ। ਈਡੀ ਦੀ ਇਸ ਕਾਰਵਾਈ ਪਿੱਛੇ ਕਾਰਨ ਅਜੇ ਸਪੱਸ਼ਟ ਨਹੀਂ ਹੈ। ਇਹ ਵੀ ਪਤਾ ਨਹੀਂ ਹੈ ਕਿ ਇਹ ਛਾਪਾ ਕਿਸ ਮਾਮਲੇ ਵਿੱਚ ਜਾਂ ਕਿਹੜੇ ਦੋਸ਼ਾਂ ਅਧੀਨ ਮਾਰਿਆ ਗਿਆ ਹੈ।

