ਫਗਵਾੜਾ, 20 ਅਗਸਤ 2025 – ਫਗਵਾੜਾ ਦੀ ਮਸ਼ਹੂਰ ਸ਼ੂਗਰ ਮਿੱਲ ਅਤੇ ਇਸ ਨਾਲ ਸੰਬੰਧਤ ਦਫ਼ਤਰਾਂ, ਇਕ ਜਿਮ ਅਤੇ ਹੋਰ ਥਾਵਾਂ ‘ਤੇ ਈ. ਡੀ. ਦੀ ਵੱਡੀ ਟੀਮ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ । ਜਾਣਕਾਰੀ ਅਨੁਸਾਰ ਈ. ਡੀ. ਦੀ ਟੀਮ ਅੱਜ ਅਚਾਨਕ ਸਵੇਰੇ ਫਗਵਾੜਾ ਪੁੱਜੀ ਅਤੇ ਸ਼ੂਗਰ ਮਿਲ ਨਾਲ ਸੰਬੰਧਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ।
ਜਾਰੀ ਘਟਨਾਕ੍ਰਮ ਤੋਂ ਬਾਅਦ ਸ਼ੂਗਰ ਮਿਲ ਨਾਲ ਸੰਬੰਧਤ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਈ. ਡੀ. ਦੀ ਟੀਮ ਵੱਲੋਂ ਇਹ ਛਾਪੇਮਾਰੀ ਕਿਉਂ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ, ਇਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ। ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦਾ ਮੁੱਖ ਕਾਰਨ ਗੈਰ-ਵਾਜਬ ਤਰੀਕੇ ਨਾਲ ਪੈਸਿਆਂ ਦੇ ਬੀਤੇ ਸਮੇਂ ਵਿਚ ਹੋਏ ਵੱਡੇ ਲੈਣਦੇਣ ਨੂੰ ਦੱਸਿਆ ਜਾ ਰਿਹਾ ਹੈ ?
ਸੂਤਰਾਂ ਦਾ ਦਾਅਵਾ ਹੈ ਕੀ ਈ. ਡੀ. ਦੀ ਟੀਮ ਵੱਲੋਂ ਫਗਵਾੜਾ ਵਿਚ ਆਉਂਦੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਇਸ ਕਾਰਵਾਈ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਸ ਸਾਰੇ ਮਾਮਲੇ ਵਿਚ ਈ. ਡੀ. ਅਧਿਕਾਰੀਆਂ ਵੱਲੋਂ ਮੀਡੀਆ ਨੂੰ ਫਿਲਹਾਲ ਕੋਈ ਵੀ ਜਾਣਕਾਰੀ ਅਧਿਕਾਰਿਕ ਤੌਰ ‘ਤੇ ਸਾਂਝੀ ਨਹੀਂ ਕੀਤੀ ਗਈ ਹੈ।

