ਚੰਡੀਗੜ੍ਹ, 24 ਜੁਲਾਈ 2022 – ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਫੋਟੋ ਐਡਿਟ ਕੀਤੇ ਜਾਣ ਤੋਂ ਬਾਅਦ ‘ਆਪ’ ਪਾਰਟੀ ਭੜਕ ਗਈ ਹੈ। ਚੱਢਾ ਨੇ ਇੱਕ ਫੋਟੋ ‘ਚ ਐਮਐਸਪੀ ਕਮੇਟੀ ਵਿਰੋਧੀ ਪੋਸਟਰ ਫੜੇ ਹੋਏ ਸਨ। ਇਸ ਦੀ ਬਜਾਏ ਫੋਟੋ ਨੂੰ ਐਡਿਟ ਕਰਕੇ ਇਹ ਫੋਟੋ ਵਾਇਰਲ ਕਰ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਨੂੰ ਫਰਜ਼ੀ ਕਰਾਰ ਦਿੰਦਿਆਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਦੱਸਣਯੋਗ ਹੈ ਕਿ ਰਾਘਵ ਚੱਢਾ ਨੇ ਜਿਹੜੀਆਂ ਤਖ਼ਤੀਆਂ ਫੜੀਆਂ ਸਨ, ਉਹਨਾਂ ’ਤੇ ਲਿਖਿਆ ਸੀ, ’ਐਮ ਐੱਸ ਪੀ ਕਮੇਟੀ ਖਾਰਜ ਕਰੋ’ ਅਤੇ ’ਪੰਜਾਬ ਦੇ ਕਿਸਾਨਾਂ ਦਾ ਹੱਕ ਇੱਥੇ ਰੱਖ’ ਪਰ ਇਸਨੁੰ ਐਡਿਟ ਕਰ ਕੇ ’ਕੇਜਰੀਵਾਲ ਨੂੰ ਸਿੰਘਾਪੁਰ ਜਾਣ ਦੀ ਇਜਾਜ਼ਤ ਦਿਓ’ ਅਤੇ ’ਦਿੱਲੀ ਤੇ ਹਰਿਆਣਾ ਨੂੰ ਮਿਲੇ ਬਰਾਬਰ ਦਾ ਪਾਣੀ’ ਵਜੋਂ ਐਡਿਟ ਕਰ ਕੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ ਸੀ।
ਹਾਲ ਹੀ ਵਿੱਚ ਕੇਂਦਰ ਨੇ ਐਮਐਸਪੀ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਨਹੀਂ ਰੱਖਿਆ ਗਿਆ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਵੀ ਥਾਂ ਨਹੀਂ ਦਿੱਤੀ ਗਈ। ਇਸ ਦੇ ਉਲਟ ਵਿਵਾਦਤ ਖੇਤੀ ਕਾਨੂੰਨ ਬਣਾਉਣ ਅਤੇ ਇਸ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟਣ ਦੀ ਗੱਲ ਕਰਨ ਵਾਲਿਆਂ ਨੂੰ ਮੈਂਬਰ ਬਣਾਇਆ ਗਿਆ ਹੈ।
‘ਆਪ’ ਮੁਤਾਬਕ ਰਾਘਵ ਚੱਢਾ ਨੇ ਦਿੱਲੀ ‘ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ MSP ਕਮੇਟੀ ਦਾ ਵਿਰੋਧ ਕੀਤਾ ਸੀ। ਜਿਸ ਵਿੱਚ ਉਨ੍ਹਾਂ ਇੱਕ ਹੱਥ ਵਿੱਚ ਐਮਐਸਪੀ ਕਮੇਟੀ ਨੂੰ ਬਰਖਾਸਤ ਕਰਨ ਦਾ ਪੋਸਟਰ ਫੜ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਹੱਕ ਦਿਵਾਉਣ ਦੀ ਮੰਗ ਕਰਦਾ ਪੋਸਟਰ ਫੜਿਆ ਗਿਆ।
ਇਸ ਨਾਲ ਛੇੜਛਾੜ ਕਰਕੇ ਇੱਕ ਪੋਸਟਰ ਦਿਖਾ ਕੇ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਦਿਓ ਅਤੇ ਦੂਜੇ ਹੱਥ ਵਿੱਚ ਦਿੱਲੀ ਅਤੇ ਹਰਿਆਣਾ ਨੂੰ ਬਰਾਬਰ ਪਾਣੀ ਦਾ ਹੱਕ ਦਿਓ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ‘ਆਪ’ ਅਤੇ ਸੰਸਦ ਮੈਂਬਰ ਚੱਢਾ ‘ਤੇ ਸਵਾਲ ਉਠਾਏ ਗਏ ਹਨ।
ਆਮ ਆਦਮੀ ਪਾਰਟੀ ਨੇ ਦੋਸ਼ ਲਾਏ ਕਿ ਭਾਜਪਾ ਅਤੇ ਕਾਂਗਰਸ ਨੇਤਾਵਾਂ ਨੇ ਫਰਜ਼ੀ ਫੋਟੋਸ਼ਾਪ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ਵਿੱਚ ਸੰਸਦ ਮੈਂਬਰ ਰਾਘਵ ਚੱਢਾ ਦੇ ਹੱਥ ਵਿੱਚ ਤਖ਼ਤੀ ਵਿੱਚ ਲਿਖੀ ਸ਼ਬਦਾਵਲੀ ਬਦਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।