ਪ੍ਰੋ ਬਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਫੂਕਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ

  • ਮੰਤਰੀ ਹਰਜੋਤ ਬੈਂਸ ਤੇ ਪਰਚਾ ਦਰਜ ਕਰਕੇ ਮੰਤਰੀ ਮੰਡਲ ਤੋਂ ਕੀਤਾ ਜਾਵੇ ਬਰਖਾਸਤ: ਬਲਵਿੰਦਰ ਸਿੰਘ ਕੁੰਭੜਾ

ਮੋਹਾਲੀ, 27 ਅਕਤੂਬਰ 2023 – ਅੱਜ ਮਿਤੀ 27 ਅਕਤੂਬਰ 2023 ਨੂੰ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਹੇਠ ਪਿੰਡ ਕੁੰਭੜਾ ਦੇ ਗਰੇਸੀਅਨ ਚੌਂਕ ਵਿਖੇ ਮੋਹਾਲੀ ਦੀ ਕਿਸਾਨ ਮੰਡੀ ਯੂਨੀਅਨ, ਮੋਹਾਲੀ ਦੇ ਕਿਸਾਨਾਂ ਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਵੱਲੋਂ ਸਾਂਝੇ ਤੌਰ ਤੇ ਪਿਛਲੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਦੁਖੀ ਹੋ ਕੇ ਆਤਮ ਹੱਤਿਆਂ ਕਰਨ ਵਾਲੀ ਪ੍ਰੋਫੈਸਰ ਬਲਵਿੰਦਰ ਕੌਰ ਰੋਪੜ ਨੂੰ ਇੰਨਸਾਫ ਦਿਵਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਆਪਣੇ ਆਤਮ ਹੱਤਿਆਂ ਨੋਟ ਵਿੱਚ ਭੱਦੀ ਸ਼ਬਦਾਵਲੀ ਵਰਤ ਕੇ ਜਲੀਲ ਕਰਨ ਵਾਲੀ ਸਾਰੀ ਹੱਡਬੀਤੀ ਬਿਆਨ ਕੀਤਾ ਤੇ ਸਿੱਧੇ ਤੇ ਸਪਸ਼ਟ ਤੌਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੋਸ਼ੀ ਠਹਿਰਾਇਆ।

ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਪੜੀ ਲਿਖੀ ਇੱਕ ਗੁਰਸਿੱਖ ਧੀ ਨੂੰ ਜਲੀਲ ਕੀਤਾ ਗਿਆ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਕੀ ਕੁਝ ਹੁੰਦਾ ਹੋਵੇਗਾ ਭਗਵੰਤ ਮਾਨ ਤਾਂ ਸਿਰਫ਼ ਸਟੇਜਾਂ ਤੇ ਖੜ ਸਿੱਖੀ ਤੇ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਨ ਵਾਲੀਆਂ ਗੱਲਾਂ ਕਰਦੇ ਰਹਿੰਦੇ ਹਨ ਪਰ ਜਦੋਂ ਉਨ੍ਹਾਂ ਦੇ ਆਪਣੇੰ ਹੀ ਮੰਤਰੀਆਂ ਦੇ ਵਿੱਚ ਕੁਰਸੀ ਦਾ ਹੰਕਾਰ ਜਾਪਦਾ ਹੈ ਤੇ ਅੱਜ ਮਾਨ ਸਰਕਾਰ ਚੁੱਪ ਕਿਉਂ ਹੈ।

ਕੁੰਭੜਾ ਨੇ ਕਿਹਾ ਜਦੋਂ ਸਭ ਲਈ ਕਨੂੰਨ ਇੱਕ ਹੈ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਅੱਜ ਹਰਜੋਤ ਸਿੰਘ ਬੈਂਸ ਖਿਲਾਫ ਕਾਰਵਾਈ ਕਰਨ ਤੋਂ ਕਿਉਂ ਪਿੱਛੇ ਹਟ ਰਹੇ ਹਨ
ਉਨ੍ਹਾਂ ਕਿਹਾ ਕਿ ਆਤਮ ਹੱਤਿਆਂ ਨੋਟ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਪਰਚਾ ਦਰਜ ਕਰਨਾ ਬਣਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਕਲੀਨ ਚਿੱਟ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਵਿੱਚ ਤੋਤਾ ਸਿੰਘ ਖੇਤੀਬਾੜੀ ਮੰਤਰੀ ਨੂੰ ਬੀਜ ਘੁਟਾਲ ਕੀਤਾ ਤੇ ਗੁਲਜ਼ਾਰ ਸਿੰਘ ਰਣੀਕੇ ਬੀ ਪੀ ਐੱਲ ਘੁਟਾਲਾ ਤੇ ਸਿਕੰਦਰ ਸਿੰਘ ਮਲੂਕਾ ਨੇ ਘੁਟਾਲਾ ਸੀ ਜਿਹੜੇ ਹਰੇ ਪੈੱਨ ਆਪਣੇ ਮੰਤਰੀਆਂ ਨੂੰ ਕਲੀਨ ਚਿੱਟਾ ਦੇਣ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਲ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਮੰਤਰੀਆਂ ਨੂੰ ਕਲੀਨ ਚਿੱਟਾਂ ਦੇਣ ਲਈ ਵਰਤਦੇ ਸੀ ਅੱਜ ਉਹੀ ਪੈੱਨ ਆਪਣੇ ਮੰਤਰੀਆਂ ਨੂੰ ਕਲੀਨ ਚਿੱਟਾਂ ਦੇਣ ਲਈ ਭਗਵੰਤ ਮਾਨ ਵਰਤ ਰਹੇ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਲਈ ਇਹ ਹਰਾ ਪੈਨ ਗੁੰਮ ਹੋ ਜਾਂਦਾ ਹੈ।

ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਕਿ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਤੇ ਪਰਚਾ ਕਰਕੇ ਜਲਦ ਹੀ ਗ੍ਰਿਫਤਾਰ ਕੀਤਾ ਜਾਵੇ ਤੇ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਤਾਂ ਪ੍ਰੋ ਬਲਵਿੰਦਰ ਕੌਰ ਤੇ ਉਸਦੇ ਪਰਿਵਾਰ ਨੂੰ ਇੰਨਸਾਫ ਮਿਲ ਸਕੇ।

ਜੇਕਰ ਭਗਵੰਤ ਮਾਨ ਸਰਕਾਰ ਪ੍ਰੋ ਬਲਵਿੰਦਰ ਕੌਰ ਨੂੰ ਇੰਨਸਾਫ ਨਹੀਂ ਦਿੰਦੀ ਤਾਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਟੀਚਰ ਯੂਨੀਅਨ ਤੇ ਕਿਸਾਨ ਯੂਨੀਅਨ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਵੱਡਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਅਜ਼ੈਬ ਸਿੰਘ, ਗਿਆਨੀ ਕਾਕਾ ਸਿੰਘ, ਲਾਭ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ ਮੇਵਾ, ਲਖਵੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਜਸਵਿੰਦਰ ਸਿੰਘ, ਹਕੀਕਤ ਸਿੰਘ,ਜਨਕ ਰਾਜ, ਕ੍ਰਿਪਾਲ ਸਿੰਘ ਮਨਦੀਪ ਸਿੰਘ, ਬਲਕਾਰ ਸਿੰਘ, ਰਾਜਾ ਸਿੰਘ ਸਨੇਟਾ, ਬਹਾਦਰ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਦੇਸ ਰਾਜ, ਸੁਖਵਿੰਦਰ ਸਿੰਘ, ਨਵਜੀਤ ਸਿੰਘ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਲੇ ਨੇ ਕੀਤੀ ਜੀਜੇ ਦੀ ਕੁੱ+ਟਮਾਰ, ਨਾਲੇ ਘਰ ‘ਚ ਦਾਖਲ ਹੋ ਕੇ ਪਾੜ ਦਿੱਤੇ ਕੱਪੜੇ

ਪੰਜਾਬ ਵਿੱਚ 10 CBG ਪ੍ਰਾਜੈਕਟ ਸਥਾਪਤ ਕਰਨ ਲਈ ਪੇਡਾ ਵੱਲੋਂ HPCL ਨਾਲ ਸਮਝੌਤਾ ਸਹੀਬੱਧ