ਗੁਰਦਾਸਪੁਰ 26 ਅਪ੍ਰੈਲ 2024 – ਕਸਬਾ ਦੀਨਾਨਗਰ ਦੋ ਬਹਿਰਾਮਪੁਰ ਰੋਡ ਪਿੰਡ ਅਵਾਂਖਾ ਨੇੜੇ ਦੇਰ ਰਾਤ ਤੇਜ਼ ਰਫਤਾਰ ਟਰੈਕਟਰ ਟਰਾਲੀ ਸਵਾਰ ਵੱਲੋਂ ਸਾਈਕਲ ਸਵਾਰ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਟਰੈਕਟਰ ਟਰਾਲੀ ਚਾਲਕ ਟਰੈਕਟਰ ਟਰਾਲੀ ਛੱਡ ਕੇ ਹੋਇਆ ਮੌਕੇ ਤੋਂ ਫਰਾਰ। ਦੀਨਾ ਨਗਰ ਪੁਲਿਸ ਨਾਲ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕੀਤੀ ਕਨੂਨੀ ਕਾਰਵਾਈ ਸ਼ੁਰੂ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਬਜ਼ੁਰਗ ਕੇਵਲ ਕ੍ਰਿਸ਼ਨ ਵਾਸੀ ਅਵਾਂਖਾ ਆਪਣੇ ਸਾਈਕਲ ਤੇ ਕਣਕ ਲੈ ਕੇ ਬਹਿਰਾਮਪੁਰ ਰੋਡ ਤੋਂ ਆਪਣੇ ਘਰ ਪਿੰਡ ਅਵਾਂਖਾ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਸਾਈਕਲ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਦਕਿ ਟਰੈਕਟਰ ਚਾਲਕ ਮੌਕੇ ਤੋਂ ਟਰੈਕਟਰ ਟਰਾਲੀ ਛੱਡ ਕੇ ਭੱਜਣ ਵਿੱਚ ਸਫਲ ਹੋ ਗਿਆ। ਉਧਰ ਦੀਨਾਨਗਰ ਪੁਲਿਸ ਨੂੰ ਸੂਚਨਾ ਮਿਲਦੇ ਹੀ ਏਐਸਆਈ ਗੁਰਨਾਮ ਸਿੰਘ ਵੱਲੋਂ ਪੁਲਸ ਫੋਰਸ ਨਾਲ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਕੀਤੀ ਅਗਲੇਰੀ ਕਾਰਵਾਈ ਸ਼ੁਰੂ।