- ਸ਼ਾਰਟ ਸਰਕਟ ਤੋਂ ਬਾਅਦ ਫਰਿੱਜ ਕੰਪ੍ਰੈਸਰ ਵਿੱਚ ਧਮਾਕਾ
ਲੁਧਿਆਣਾ, 8 ਦਸੰਬਰ 2022 – ਲੁਧਿਆਣਾ ‘ਚ ਵੀਰਵਾਰ ਸਵੇਰੇ ਕਰਿਆਨੇ ਦੀ ਦੁਕਾਨ ‘ਚ ਰੱਖੇ ਫਰਿੱਜ ਦੇ ਕੰਪ੍ਰੈਸਰ ‘ਚ ਧਮਾਕਾ ਹੋ ਗਿਆ। ਜਿਸ ਤੋਂ ਬਾਅਦ ਫਰਿੱਜ ਦੁਕਾਨ ਦੇ ਬਾਹਰ ਜਾ ਡਿੱਗਿਆ। ਇਸ ਧਮਾਕੇ ‘ਚ ਬਜ਼ੁਰਗ ਦੁਕਾਨਦਾਰ ਮਹਿੰਦਰ ਪਾਲ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਧਮਾਕਾ ਹੋਇਆ ਹੈ। ਇਸ ਦੇ ਨਾਲ ਹੀ ਦੁਕਾਨ ਨੂੰ ਅੱਗ ਲੱਗ ਗਈ। ਥੋੜ੍ਹੇ ਸਮੇਂ ‘ਚ ਹੀ ਅੱਗ ਪੂਰੀ ਦੁਕਾਨ ਦੇ ਸਮਾਨ ਨੂੰ ਫੈਲ ਗਈ।
ਲੁਧਿਆਣਾ ਵਿੱਚ ਦੁਕਾਨ ਵਿੱਚ ਅੱਗ ਅਤੇ ਧਮਾਕੇ ਦੀ ਘਟਨਾ ਕੈਲਾਸ਼ ਨਗਰ ਰੋਡ ਬਸਤੀ ਜੋਧੇਵਾਲ ਵੜੈਚ ਮਾਰਕੀਟ ਦੀ ਹੈ। ਦੁਕਾਨ ਵਿੱਚੋਂ ਧੂੰਆਂ ਆਦਿ ਨਿਕਲਦਾ ਦੇਖ ਕੇ ਇਲਾਕਾ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਦੇਰ ‘ਚ ਮੌਕੇ ‘ਤੇ ਪਹੁੰਚ ਗਈਆਂ। ਦੁਕਾਨ ਵਿੱਚ ਫਸੇ ਬਜ਼ੁਰਗ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ।
ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ। ਦੁਕਾਨ ਨੂੰ ਲੱਗੀ ਅੱਗ ਤਾਂ ਬੁਝ ਗਈ ਪਰ ਦੁਕਾਨਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਪਾਲ (62) ਵਜੋਂ ਹੋਈ ਹੈ। ਮਹਿੰਦਰਪਾਲ ਦੀ ਕਰਿਆਨੇ ਦੀ ਦੁਕਾਨ ਦਾ ਨਾਂ ਗੁਰੂ ਨਾਨਕ ਕਿਰਨਾ ਸਟੋਰ ਸੀ। ਅੱਗ ਲੱਗਣ ਤੋਂ ਤੁਰੰਤ ਬਾਅਦ ਮਹਿੰਦਰਪਾਲ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਮਹਿੰਦਰ ਪਾਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਰਖਵਾਇਆ ਜਾ ਰਿਹਾ ਹੈ।
ਮੌਕੇ ’ਤੇ ਮੌਜੂਦ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜ ਗਈ। ਅੱਗ ਲੱਗਣ ਕਾਰਨ ਦੁਕਾਨਦਾਰ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦਾ ਕਾਰਨ ਕੀ ਸੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।