ਲੁਟੇਰਿਆਂ ਨੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ: CCTV ‘ਚ ਹੋਏ ਕੈਦ

ਲੁਧਿਆਣਾ, 23 ਦਸੰਬਰ 2022 – ਲੁਧਿਆਣਾ ਵਿੱਚ ਸਨੈਚਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬਾਈਕ ਸਵਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਹਰਗੋਬਿੰਦ ਨਗਰ ਹਿੰਗ ਦੀ ਗਲੀ ਨੰਬਰ 3 ਦਾ ਸਾਹਮਣੇ ਆਇਆ ਹੈ। ਸਨੈਚਰਾਂ ਨੇ ਜਨਰਲ ਸਟੋਰ ਤੋਂ ਸਾਮਾਨ ਲੈ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ।

ਬਦਮਾਸ਼ਾਂ ਨੇ ਵਾਲੀਆਂ ਝਪਤਨ ਵੇਲੇ ਕਿਹਾ ਕੇ ਹੁਣ ਉਸ ਨੂੰ ਕੰਨਾਂ ਦੀਆਂ ਵਾਲੀਆਂ ਨਹੀਂ ਮਿਲਣਗੀਆਂ। ਬਦਮਾਸ਼ਾਂ ਨੇ ਔਰਤ ਦੀਆਂ ਅੱਖਾਂ ‘ਤੇ ਹੱਥ ਰੱਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਚਰਨਜੀਤ ਕੌਰ ਨੇ ਪਹਿਲਾਂ ਸੋਚਿਆ ਕਿ ਉਸ ਦਾ ਲੜਕਾ ਉਸ ਨਾਲ ਮਜ਼ਾਕ ਕਰ ਰਿਹਾ ਹੈ। ਜਿਵੇਂ ਹੀ ਬਦਮਾਸ਼ਾਂ ਨੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤਾਂ ਉਸ ਨੇ ਰੌਲਾ ਪਾ ਦਿੱਤਾ।

ਔਰਤ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਰੌਲਾ ਵੀ ਪਾਇਆ ਪਰ ਗਲੀ ‘ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਉਹ ਬੇਵੱਸ ਹੋ ਗਈ। ਔਰਤ ਅਨੁਸਾਰ ਉਸ ਨੇ ਇਹ ਸੋਨੇ ਦੀਆਂ ਵਾਲੀਆਂ ਕਰੀਬ 30 ਸਾਲ ਪਹਿਲਾਂ ਪਹਿਨੀਆਂ ਸਨ। ਲੁਟੇਰਿਆਂ ਨੇ ਝਪਟ ਮਾਰ ਕੇ ਔਰਤ ਦੇ ਕੰਨ ਵੀ ਜ਼ਖ਼ਮੀ ਕਰ ਦਿੱਤੇ। ਔਰਤ ਵੱਲੋਂ ਰੌਲਾ ਪਾਉਣ ‘ਤੇ ਇਲਾਕਾ ਨਿਵਾਸੀ ਇਕੱਠੇ ਹੋ ਗਏ।

ਘਟਨਾ ਗਲੀ ਨੰਬਰ 3 ਹਰਗੋਬਿੰਦ ਨਗਰ ਹਿੰਗ ਦੀ ਹੈ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਇੰਚਾਰਜ ਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਔਰਤ ਦੀ ਪਛਾਣ ਚਰਨਜੀਤ ਕੌਰ ਵਜੋਂ ਹੋਈ ਹੈ। ਪੁਲਸ ਨੇ ਔਰਤ ਦੇ ਬਿਆਨਾਂ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਲਾਕੇ ਵਿੱਚ ਹਫੜਾ-ਦਫੜੀ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗਣੇਸ਼ ਨਗਰ ਵੱਲ ਗਏ ਹਨ। ਉਸ ਨੂੰ ਗਣੇਸ਼ ਨਗਰ ਮੇਨ ਰੋਡ ਤੋਂ ਲੰਘਦੀ ਜਨਕਪੁਰੀ ਗਲੀ ਨੰਬਰ 5 ਨੇੜੇ ਕੈਮਰਿਆਂ ਵਿੱਚ ਦੇਖਿਆ ਗਿਆ ਹੈ। ਪੁਲਸ ਬਦਮਾਸ਼ਾਂ ਦੀ ਲੋਕੇਸ਼ਨ ਟਰੇਸ ਕਰਨ ‘ਚ ਲੱਗੀ ਹੋਈ ਹੈ। ਕਾਫੀ ਹੱਦ ਤੱਕ ਪੁਲਸ ਨੇ ਦੋਸ਼ੀਆਂ ਨੂੰ ਵੀ ਟਰੇਸ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਰਗੋਬਿੰਦ ਨਗਰ, ਹਰਿਕਰਤਾਰ ਕਲੋਨੀ, ਨੀਲਾ ਝੰਡਾ ਰੋਡ, ਬਾਬਾ ਥਾਨ ਸਿੰਘ ਚੌਂਕ ਆਦਿ ਵਿੱਚ ਤਕਰੀਬਨ ਰੋਜ਼ਾਨਾ ਹੀ ਸਨੈਚਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਨਸ਼ੇੜੀ ਬਜ਼ੁਰਗ ਔਰਤਾਂ ਨਾਲ ਖੋਹਾਂ ਆਦਿ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ 26 ਜਨਵਰੀ ਮੌਕੇ 478 ਹੋਰ ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣਗੇ: ਸਿਹਤ ਵਿਭਾਗ ਨੇ ਜਾਰੀ ਕੀਤੇ 23.98 ਕਰੋੜ ਰੁਪਏ

ਦੇਸ਼ ‘ਚ ਕੋਰੋਨਾ ਦਾ ਖਤਰਾ: ਕੇਂਦਰੀ ਸਿਹਤ ਮੰਤਰੀ ਅੱਜ ਦੇਸ਼ ਦੇ ਸਾਰੇ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਮੀਟਿੰਗ