ਬਜ਼ੁਰਗ ਔਰਤ ਦੇ ਸ਼ਰੇਆਮ ਰੋਡ ‘ਤੇ ਪਾੜੇ ਕੱਪੜੇ, ਕੀਤੀ ਕੁੱਟਮਾਰ ਨਾਲੇ ਕਾਲਾ ਕੀਤਾ ਮੂੰਹ

ਲੁਧਿਆਣਾ, 9 ਜੂਨ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਬਜ਼ੁਰਗ ਔਰਤ ਨੂੰ ਉਸਦੇ ਰਿਸ਼ਤੇਦਾਰਾਂ ਨੇ ਸੜਕ ਦੇ ਵਿਚਕਾਰ ਨੰਗੀ ਕਰਕੇ ਕੁੱਟਣ ਅਤੇ ਉਸਦਾ ਮੂੰਹ ਕਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਥਾਣਾ ਡਵੀਜ਼ਨ ਨੰ. ਅਧੀਨ ਪੈਂਦੇ ਸਿਵਲ ਹਸਪਤਾਲ ਨਾਲਾ ਰੋਡ ਦਾ ਹੈ।

ਬਜ਼ੁਰਗ ਔਰਤ ਦੱਸਿਆ ਕਿ ਉਹ ਰੇਲ ਗੱਡੀਆਂ ਵਿੱਚ ਕੱਪੜੇ ਵੇਚਣ ਦਾ ਕੰਮ ਕਰਦੀ ਹੈ। ਪੀੜਤਾ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਪਠਾਨਕੋਟ ਤੋਂ ਕੱਪੜੇ ਵੇਚ ਕੇ ਸਟੇਸ਼ਨ ਤੋਂ ਘਰ ਆ ਰਹੀ ਸੀ। ਜਦੋਂ ਉਹ ਨਾਲਾ ਰੋਡ ‘ਤੇ ਪਹੁੰਚੀ ਤਾਂ ਉਸ ਦੇ ਘਰ ਨੇੜੇ ਰਹਿੰਦੇ ਰਿਸ਼ਤੇਦਾਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਧੀ ਦੀ ਕੁੱਟਮਾਰ ਵੀ ਕੀਤੀ ਗਈ।

ਹਮਲਾਵਰ ਧਿਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ 20 ਦਿਨਾਂ ਤੋਂ ਲਾਪਤਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ‘ਚ ਇਹ ਔਰਤ ਵੀ ਸ਼ਾਮਿਲ ਹੈ। ਉਨ੍ਹਾਂ ਦੀ ਲੜਕੀ ਨੂੰ ਇਸ ਔਰਤ ਦੀ ਭੈਣ ਦੇ ਲੜਕੇ ਨੇ ਕਿਤੇ ਲੁਕਾ ਲਿਆ ਹੈ। ਨੌਜਵਾਨ ਔਰਤ ਦੇ ਘਰ ਆਉਂਦਾ ਜਾਂਦਾ ਸੀ। ਉਹਨਾਂ ਨੇ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 2 ਵਿੱਚ ਦਿੱਤੀ ਹੈ।

ਦੂਜੇ ਪਾਸੇ ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਭੈਣ ਦੇ ਲੜਕੇ ਅਤੇ ਹਮਲਾਵਰ ਧਿਰ ਦੀ ਲੜਕੀ ਦੀ ਮੰਗਣੀ ਹੋਈ ਸੀ। ਹੁਣ ਇਹ ਲੋਕ ਵਿਆਹ ਲਈ ਸਮਾਂ ਨਹੀਂ ਦੇ ਰਹੇ ਹਨ। ਪੀੜਤ ਔਰਤ ਅਨੁਸਾਰ ਦੋਵਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਹੁਣ ਉਹ ਬਠਿੰਡਾ ਵਿੱਚ ਹੀ ਕਿਤੇ ਰਹਿੰਦੇ ਹਨ। ਉਸ ਦਾ ਉਨ੍ਹਾਂ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੂਰੇ ਬਾਜ਼ਾਰ ਵਿਚ ਉਸ ਦੀ ਇੱਜ਼ਤ ਖਰਾਬ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਉਹ ਥਾਣੇ ਵਿੱਚ ਸ਼ਿਕਾਇਤ ਦੇਵੇਗੀ। ਘਟਨਾ ਵਾਲੀ ਥਾਂ ‘ਤੇ ਹਾਲਾਤ ਅਜਿਹੇ ਬਣ ਗਏ ਕਿ ਨੌਜਵਾਨਾਂ ਨੇ ਔਰਤ ਨਾਲ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਮੌਜੂਦ ਔਰਤਾਂ ਨੇ ਔਰਤ ਦਾ ਮੂੰਹ ਕਾਲਾ ਕਰ ਕੇ ਉਸ ਨੂੰ ਨੰਗਾ ਕਰ ਦਿੱਤਾ। ਇਸ ਦੇ ਨਾਲ ਹੀ ਹਮਲਾਵਰ ਪੱਖ ਦੀ ਇਕ ਔਰਤ ਨੇ ਵੀ ਪੀੜਤ ਔਰਤ ‘ਤੇ ਕੱਪੜੇ ਪਾੜਨ ਦਾ ਦੋਸ਼ ਵੀ ਲਗਾਇਆ।

ਇਸ ਮਾਮਲੇ ਬਾਰੇ ਐਡੀਸ਼ਨਲ ਐੱਸ.ਐੱਚ.ਓ. ਥਾਣੇ ਦਾ ਵਾਧੂ ਚਾਰਜ ਸੰਭਾਲ ਰਹੇ ਇੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PSPCL ਝੋਨੇ ਲਵਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ – ਬਿਜਲੀ ਮੰਤਰੀ

ਪਾਕਿਸਤਾਨ ਵਿੱਚ ਹਿੰਦੂ ਮੰਦਰ ‘ਤੇ ਹਮਲਾ ਕਰਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜੀਆਂ