ਦੀਵਾਲੀ ਦੀਆਂ ਲੜੀਆਂ ਲਾ ਰਹੇ ਇਲੈਕਟ੍ਰੀਸ਼ੀਅਨ ਦੀ ਕਰੰਟ ਲੱਗਣ ਨਾਲ ਮੌ+ਤ

  • ਕੁਨੈਕਸ਼ਨ ਦੇਣ ਸਮੇਂ ਹੋਇਆ ਹਾਦਸਾ
  • ਇਲਾਜ ਦੌਰਾਨ ਹੋਈ ਮੌਤ

ਜਲੰਧਰ, 10 ਨਵੰਬਰ 2023 – ਜਲੰਧਰ ਦੇ ਫਿਲੌਰ ਕਸਬੇ ਦੇ ਗੜ੍ਹਾ ਰੋਡ ‘ਤੇ ਬੀਤੀ ਰਾਤ ਦੀਵਾਲੀ ਦੀਆਂ ਲੜੀਆਂ ਲਗਾ ਰਹੇ ਇਕ ਇਲੈਕਟ੍ਰੀਸ਼ੀਅਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਮੁਹੱਲਾ ਕਾਜੀਆ, ਫਿਲੌਰ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕਾ ਨਿਵਾਸੀਆਂ ਨੇ ਬਿਜਲੀ ਕਰਮਚਾਰੀ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਮਲੇ ਸਬੰਧੀ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਫਿਰ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਉਸ ਦਾ ਕੁਝ ਸਮਾਂ ਲੁਧਿਆਣਾ ਦੇ ਹਸਪਤਾਲ ਵਿੱਚ ਇਲਾਜ ਚੱਲਿਆ ਪਰ ਉਸ ਦੀ ਮੌਤ ਹੋ ਗਈ।

ਪ੍ਰੇਮ ਕੁਮਾਰ ਬਿਜਲੀ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੀ ਰਾਤ ਉਹ ਕਿਸੇ ਦੇ ਘਰ ਦੀਵਾਲੀ ਦੀ ਲਾਈਟ ਲਗਾਉਣ ਲਈ ਆਇਆ ਸੀ। ਜਦੋਂ ਉਹ ਤਾਰਾਂ ਨੂੰ ਜੋੜਨ ਲੱਗਾ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਬਿਜਲੀ ਦਾ ਝਟਕਾ ਲੱਗਣ ਕਾਰਨ ਅੱਧੇ ਤੋਂ ਵੱਧ ਸਰੀਰ ਬੁਰੀ ਤਰ੍ਹਾਂ ਸੜ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ VS ਰਾਜਪਾਲ ਮਾਮਲੇ ਦੀ ਸੁਣਵਾਈ: CJI ਨੇ ਪੰਜਾਬ ਦੇ ਗਵਰਨਰ ਨੂੰ ਪਾਈ ਝਾੜ

ਪੰਜਾਬ ‘ਚ ਮੀਂਹ ਕਾਰਨ AQI ‘ਚ ਸੁਧਾਰ: ਤਾਪਮਾਨ ‘ਚ ਵੀ ਦੇਖਣ ਨੂੰ ਮਿਲੇਗੀ ਗਿਰਾਵਟ