ਕਪੂਰਥਲਾ, 11 ਜੁਲਾਈ 2025 – ਪੰਜਾਬ ਵਿਚ ਵੱਡਾ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਪੂਰਥਲਾ ਦੇ ਢਿੱਲਵਾਂ ਵਿਚ ਬਦਮਾਸ਼ ਅਤੇ ਪੁਲਸ ਵਿਚਾਲੇ ਤਾੜ-ਤਾੜ ਗੋਲ਼ੀਆਂ ਚੱਲ ਗਈਆਂ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ 25 ਜੂਨ ਨੂੰ ਢਿੱਲਵਾਂ ਟੋਲ ਪਲਾਜ਼ਾ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ ਵਿਚ ਲਿਆਉਂਦਿਆਂ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ।
ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਉਨ੍ਹਾਂ ਵੱਲੋਂ ਲੁਕੋ ਕੇ ਰੱਖਿਆ ਅਸਲਾ ਬਰਾਮਦਗੀ ਲਈ ਉਨ੍ਹਾਂ ਨੂੰ ਢਿੱਲਵਾਂ ਦੇ ਇਸ ਇਲਾਕੇ ਵਿਚ ਲਿਆਂਦਾ ਗਿਆ ਸੀ। ਅਸਲਾ ਬਰਾਮਦਗੀ ਦੀ ਨਿਸ਼ਾਨਦੇਹੀ ਦੌਰਾਨ ਇਕ ਵਿਅਕਤੀ ਉੱਥੋਂ ਭੱਜਣ ਲੱਗਾ, ਜਿਸ ਦੌਰਾਨ ਫਾਇਰਿੰਗ ਹੋ ਗਈ। ਪੁਲਸ ਨੇ ਵੀ ਜਵਾਬੀ ਕਾਰਵਾਈ ਵਿਚ ਇਕ ਵਿਅਕਤੀ ਜਿਸ ਨੂੰ ਕਿ ਬਰਾਮਦਗੀ ਲਿਆਂਦਾ ਸੀ, ਉਸ ਦੇ ਲੱਤ ‘ਤੇ ਗੋਲ਼ੀ ਮਾਰੀ। ਗ੍ਰਿਫ਼ਤਾਰ ਕਰਕੇ ਪੁਲਸ ਨੇ ਬਦਮਾਸ਼ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।

