ਅੰਮ੍ਰਿਤਸਰ, 26 ਨਵੰਬਰ 2024 – ਪੰਜਾਬ ‘ਚ ਲਗਾਤਾਰ ਪੁਲਸ ਵੱਲੋਂ ਬਦਮਾਸ਼ਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਹਨ। ਇਸ ਵਿਚਾਲੇ ਅੰਮ੍ਰਿਤਸਰ ‘ਚ ਇਕ ਐਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਵੇਰਕਾ ਬਾਈਪਾਸ ਨੇੜੇ ਵਾਪਰੀ ਜਦੋਂ ਪੁਲਸ ਕਾਬੂ ਕੀਤੇ ਬਦਮਾਸ਼ ਨੂੰ ਉਸ ਦੇ ਹਥਿਆਰ ਰੱਖੇ ਟਿਕਾਣਿਆਂ ‘ਤੇ ਲੈ ਕੇ ਜਾ ਰਹੀ ਸੀ।
ਇਸ ਦੌਰਾਨ ਬਦਮਾਸ਼ ਨੇ ਉੱਥੇ ਪਹੁੰਚ ਕੇ ਹਥਿਆਰ ਕੱਢੇ ਤਾਂ ਨਾਲ ਹੀ ਪੁਲਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਕ ਬਦਮਾਸ਼ ਦੇ ਪੈਰ ‘ਚ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਐਨਕਾਊਂਟਰ ਕਾਫ਼ੀ ਜ਼ਬਰਦਸਤ ਸੀ। ਇਸ ਦੌਰਾਨ ਪੁਲਸ ਨੇ ਬਦਮਾਸ਼ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ ਅਤੇ ਭਾਰੀ ਫੋਰਸ ਨਾਲ ਇਲਾਕੇ ‘ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।