ਜਗਰਾਓਂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ: ਵਪਾਰੀ ਤੋਂ ਫਿਰੌਤੀ ਲੈਣ ਲਈ ਆਏ ਸੀ, ਇੱਕ ਦੀ ਲੱਤ ‘ਚ ਲੱਗੀ ਗੋਲੀ, ਦੂਜਾ ਫਰਾਰ

ਜਗਰਾਓਂ, 27 ਜਨਵਰੀ 2023 – ਲੁਧਿਆਣਾ ਦੇ ਜਗਰਾਓਂ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਂਗਸਟਰ ਕਰਿਆਨਾ ਵਪਾਰੀ ਤੋਂ ਫਿਰੌਤੀ ਦੀ ਰਕਮ ਵਸੂਲਣ ਆਏ ਸਨ। ਮੁਕਾਬਲੇ ‘ਚ ਇਕ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਦੂਜਾ ਬਾਈਕ ‘ਤੇ ਫਰਾਰ ਹੋਣ ‘ਚ ਕਾਮਯਾਬ ਹੋ ਗਿਆ।

ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾ ਰਿਹਾ ਹੈ। ਉਸ ਨੇ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪਰ 1.50 ਲੱਖ ‘ਚ ਸੌਦਾ ਤੈਅ ਹੋਇਆ ਸੀ। ਜ਼ਖਮੀ ਗੈਂਗਸਟਰ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਫੇਰੂਕੇ ਨਿਵਾਸੀ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਫਿਰੌਤੀ ਦੀ ਧਮਕੀ ਤੋਂ ਘਬਰਾ ਕੇ ਵਪਾਰੀ ਕਈ ਦਿਨਾਂ ਤੋਂ ਆਪਣੀ ਦੁਕਾਨ ‘ਤੇ ਵੀ ਨਹੀਂ ਜਾ ਰਿਹਾ ਸੀ।

ਗੈਂਗਸਟਰ ਦੇ ਫਰਾਰ ਹੋਣ ਤੋਂ ਤੁਰੰਤ ਬਾਅਦ ਦਿਹਾਤੀ ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਕਈ ਥਾਣਿਆਂ ਦੀ ਪੁਲੀਸ ਨੇ ਦੇਰ ਰਾਤ ਤੱਕ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਫਿਲਹਾਲ ਦੂਜੇ ਦੋਸ਼ੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ‘ਚ ਵੀ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਕੁਝ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ, ਜਿਸ ਦਾ ਪੁਲਸ ਜਲਦ ਹੀ ਪਰਦਾਫਾਸ਼ ਕਰੇਗੀ।

ਦੱਸ ਦੇਈਏ ਕਿ ਮਨਪ੍ਰੀਤ ਸਿੰਘ ਫਿਲੀਪੀਨਜ਼ ਵਿੱਚ ਬੈਠੇ ਅੱਤਵਾਦੀ ਅਰਸ਼ ਡੱਲਾ ਦੀ ਤਰਫੋਂ ਫੋਨ ਕਰ ਰਿਹਾ ਹੈ। ਨਾਲ ਹੀ, ਉਹ ਫਿਰੌਤੀ ਦੀ ਮੰਗ ਕਰਨ ਸਮੇਂ ਅਰਸ਼ ਡੱਲਾ ਨੂੰ ਫੋਨ ਕਰਦਾ ਹੈ। 12 ਜਨਵਰੀ ਨੂੰ ਅਰਸ਼ ਡੱਲਾ ਨੇ ਜਗਰਾਓਂ ਦੇ ਫਰਨੀਚਰ ਡੀਲਰ ਨੂੰ ਫੋਨ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰੋਬਾਰੀ ਨੂੰ ਸੁਰੱਖਿਆ ਦਿੱਤੀ ਸੀ।

ਅੱਤਵਾਦੀ ਅਰਸ਼ ਡੱਲਾ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਹੈ। ਮੋਗਾ ਦਾ ਰਹਿਣ ਵਾਲਾ ਅਰਸ਼ ਪੰਜਾਬ ਅਤੇ ਵਿਦੇਸ਼ਾਂ ਵਿੱਚ ਕਈ ਅਪਰਾਧਿਕ ਵਾਰਦਾਤਾਂ ਵਿੱਚ ਵੀ ਸ਼ਾਮਲ ਹੈ। ਪੁਲਿਸ ਦਾ ਦਾਅਵਾ ਹੈ ਕਿ ਅਰਸ਼ ਪੰਜਾਬ ਵਿੱਚ ਕਈ ਕਤਲਾਂ ਵਿੱਚ ਸ਼ਾਮਲ ਹੈ। ਉਹ ਪਾਕਿਸਤਾਨ ਤੋਂ ਆਰਡੀਐਕਸ, ਆਈਈਡੀ ਅਤੇ ਏਕੇ-47 ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਹੈ। ਉਸ ਦੇ ਖਿਲਾਫ ਮਈ 2022 ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।

ਕਰੀਬ 5 ਮਹੀਨੇ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਗੈਂਗਸਟਰ ਅਰਸ਼ ਡਾਲਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਜੇ ਕੁੱਝ ਦਿਨ ਪਹਿਲਾਂ ਹੀ ਪਿੰਡ ਬਾਰਦੇਕੇ ਵਿਖੇ ਪਰਮਜੀਤ ਨਾਮ ਦੇ ਵਿਅਕਤੀ ਦੀ ਦੋ ਸ਼ਾਰਪ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਵਿੱਚ ਅਰਸ਼ ਡੱਲਾ ਦਾ ਨਾਂ ਵੀ ਸਾਹਮਣੇ ਆਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਣਤੰਤਰ ਦਿਵਸ ‘ਤੇ ਕੋਰੋਨਾ ਖਿਲਾਫ ਪਹਿਲੀ ਇੰਟਰਨਾਜ਼ਲ ਵੈਕਸੀਨ ਇਨਕੋਵੈਕ ਲਾਂਚ

ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ 7 ਪਿਸਤੌਲਾਂ ਅਤੇ ਦੇਸੀ ਕੱਟੇ ਸਣੇ ਦੋ ਕੀਤੇ ਗ੍ਰਿਫਤਾਰ