- ਪੰਜਾਬ ਪੁਲਿਸ ਨੇ ਐਨਕਾਊਂਟਰ ਦੌਰਾਨ ਇੱਕ ਗੈਂਗਸਟਰ ਕੀਤਾ ਕਾਬੂ,
- ਦੂਜਾ ਗੈਂਗਸਟਰ ਭੱਜਣ ‘ਚ ਹੋਇਆ ਕਾਮਯਾਬ,
- ਡੀਐਸਪੀ ਵਿਕਰਮ ਬਰਾੜ ਅਤੇ ਜ਼ੀਰਕਪੁਰ ਪੁਲੀਸ ਟੀਮ ਨੇ ਕੀਤਾ ਐਨਕਾਊਂਟਰ,
- ਪੁਲਿਸ ਨੇ ਵਿਸ਼ੇਸ਼ ਗਸ਼ਤ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਕੀਤਾ ਸੀ ਇਸ਼ਾਰਾ,
- ਰੁਕਣ ਦੀ ਥਾਂ ਗੈਂਗਸਟਰਾਂ ਨੇ ਪੁਲਿਸ ‘ਤੇ ਚਲਾਈ ਗੋ+ਲੀ,
- ਜਵਾਬੀ ਕਾਰਵਾਈ ‘ਚ ਪੁਲਿਸ ਨੇ ਇੱਕ ਜ਼ਖਮੀ ਗੈਂਗਸਟਰ ਨੂੰ ਕੀਤਾ ਕਾਬੂ
ਮੋਹਾਲੀ, 7 ਨਵੰਬਰ 2023 – ਵੀਆਈਪੀ ਰੋਡ ’ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਸ਼ੇਸ਼ ਗਸ਼ਤ ਦੌਰਾਨ ਜਦੋਂ ਪੁਲੀਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਭਜਾ ਕੇ ਲੈ ਗਏ। ਜਦੋਂ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਫਾਇਰਿੰਗ ਕੀਤੀ ਤਾਂ ਇੱਕ ਗੋਲੀ ਮਨਜੀਤ ਸਿੰਘ ਉਰਫ਼ ਗੁੱਡੀ ਨਮਕ ਗੈਂਗਸਟਰ ਨੂੰ ਲੱਗੀ ਅਤੇ ਦੂਜਾ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਿਆ।
ਜਦੋਂ ਪੁਲਿਸ ਸ਼ੱਕੀਆਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਐਸਐਚਓ ਜ਼ੀਰਕਪੁਰ ਅਤੇ ਏਐਸਆਈ ਅਮਨ ਨੇ ਪੁਲੀਸ ਟੀਮ ਨਾਲ ਜਵਾਬੀ ਕਾਰਵਾਈ ਕਰਦਿਆਂ ਲੱਤ ਵਿੱਚ ਗੋਲੀ ਲੱਗਣ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਉਰਫ ਗੁਰੀ ਵਾਸੀ ਖੇੜੀ ਗੁੱਜਰਾਂ, ਡੇਰਾਬਸੀ ਵਜੋਂ ਹੋਈ ਹੈ। ਇਸ ਕੋਲੋਂ ਪੁਲਿਸ ਨੇ ਇਕ 30 ਕੈਲੀਬਰ ਚੀਨੀ ਪਿਸਤੌਲ ਸਮੇਤ 7 ਕਾਰਤੂਸ, ਇਕ 32 ਕੈਲੀਬਰ ਪਿਸਤੌਲ 8 ਕਾਰਤੂਸ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਅਨੁਸਾਰ ਮੁਲਜ਼ਮ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਕਿਸੇ ਨੂੰ ਨਿਸ਼ਾਨਾ ਬਣਾਉਣ ਲਈ ਜ਼ੀਰਕਪੁਰ ਆਇਆ ਸੀ।