ਬਟਾਲਾ ਦੇ ਪਿੰਡ ਸੰਗਤਪੁਰਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, ਇਕ ਪੁਲਿਸ ਮੁਲਾਜ਼ਮ ਜ਼ਖ਼ਮੀ

  • ਪੁਲਿਸ ਨੇ ਦੋ ਕਾਬੂ ਕੀਤੇ ਕਾਬੂ, ਦੋ ਫਰਾਰ

ਬਟਾਲਾ, 31 ਮਾਰਚ, 2023: ਬਟਾਲਾ ਨੇੜਲੇ ਪਿੰਡ ਸੰਗਤਪੁਰਾ ਵਿਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਜਿਥੇ ਗੋਲੀਬਾਰੀ ਹੋਈ ਤੇ ਮੁਕਾਬਲੇ ਵਿਚ ਇੱਕ ਪੁਲਿਸ ਮੁਲਾਜ਼ਮ ਫੱਟੜ ਹੋ ਗਿਆ ਹੈ ਤੇ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕਰ ਲਿਆ।

ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਪਿੰਡ ਸੰਗਤਪੁਰਾ ਵਿੱਚ ਲੁਟੇਰਾ ਗੈਂਗ ਅਤੇ ਪੁਲਿਸ ਵਿਚਲੇ ਹੋਏ ਮੁਕਾਬਲੇ ਵਿੱਚ ਜ਼ਖਮੀ ਹੋਏ ਪੁਲੀਸ ਟੀਮ ਦੇ ਕਾਂਸਟੇਬਲ ਦੀ ਪਛਾਣ ਜੁਗਰਾਜ ਸਿੰਘ ਵੱਜੋਂ ਹੋਈ ਹੈ। ਮੁਕਾਬਲੇ ਦੌਰਾਨ ਉਸ ਨੂੰ ਗੋਲੀ ਲੱਗਣ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀ ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਪੁਲੀਸ ਅਤੇ ਲੁਟੇਰਾ ਗਿਰੋਹ ਦੇ ਵਿਚਕਾਰ ਆਹਮੋ ਸਾਹਮਣੇ ਗੋਲੀਆਂ ਚੱਲੀਆਂ ਅਤੇ 30 ਰਾਉਂਡ ਦੇ ਕਰੀਬ ਫਾਇਰਿੰਗ ਹੋਈ। ਜਿਸ ਵਿੱਚ ਕਾਂਸਟੇਬਲ ਜੁਗਰਾਜ ਸਿੰਘ ਜ਼ਖਮੀ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਬਦਮਾਸ਼ਾਂ ਦੀ ਗਿਣਤੀ 4 ਸੀ, ਲੁਟੇਰਾ ਗੈਂਗ ਮੈਂਬਰਾਂ ਵਿੱਚੋ ਦੋ ਪੁਲਿਸ ਨੇ ਕਾਬੂ ਵੀ ਕਰ ਲਏ ਹਨ ਜਦਕਿ ਦੋ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ ਹਨ। ਇਸ ਬਾਰੇ ਜਲਦੀ ਹੀ ਬਾਕੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਨੇ ਸੱਦੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ

ਲੁਧਿਆਣਾ ‘ਚ ਸਿੱਧਵਾਂ ਨਹਿਰ ਦਾ ਪੁਲ ਬੰਦ: ਤਿੰਨ ਹਫ਼ਤਿਆਂ ਲਈ ਰੂਟ ਬਦਲਿਆ