ਬਟਾਲਾ ‘ਚ ਗੈਂਗਸਟਰ ਤੇ ਪੁਲਿਸ ਵਿਚਕਾਰ ਹੋਇਆ ਮੁਕਾਬਲਾ

ਬਟਾਲਾ, 08 ਅਕਤੂਬਰ 2022 – ਬਟਾਲਾ ਦੇ ਪਿੰਡ ਕੋਟਲਾ ਬੋਝਾ ਵਿਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਫਾਇਰਿੰਗ ਹੋਈ ਹੈ। ਪੁਲਿਸ ਬਟਾਲਾ ਦੇ ਪਿੰਡ ਕੋਟਲਾ ਬੋਝਾ ਵਿਖੇ ਗੈਂਗਸਟਰ ਨੂੰ ਕਾਬੂ ਕਰਨ ਗਈ ਸੀ ਅਤੇ ਇਸ ਦੌਰਾਨ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਫਾਇਰਿੰਗ ਹੋ ਗਈ। ਦੱਸਿਆ ਜਾ ਰਿਹਾ ਹੈ ਕੇ ਗੈਂਗਸਟਰ ਕਮਾਦ ਦੇ ਖੇਤ ‘ਚ ਲੁਕਿਆ ਹੋਇਆ ਹੈ। ਗੈਂਗਸਟਰ ਬੱਬਲੂ ਦੇ ਇਥੇ ਹੋਣ ਦਾ ਸ਼ੱਕ ਹੈ।

ਪਰ ਹੁਣ ਇਸ ਦੇ ਨਾਲ ਹੀ ਇਹ ਵੀ ਪਤ ਲੱਗਿਆ ਹੈ ਕੇ ਬਟਾਲਾ ਦੇ ਨਜ਼ਦੀਕ ਕਸਬਾ ਅਚਲ ਸਾਹਿਬ ਦੇ ਪਿੰਡਾਂ ਦੇ ਕਮਾਦਾਂ ‘ਚ ਲੁਕਿਆ ਨੌਜਵਾਨ ਨਸ਼ਾ ਤਸਕਰ ਹੈ ਨਾ ਕੇ ਗੈਂਗਸਟਰ ਹੈ। ਪਰ ਬਾਅਦ ‘ਚ ਇਸ ਸੰਬੰਧੀ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਉਹ ਕਮਾਦ ‘ਚੋਂ ਲਗਾਤਾਰ ਗੋਲੀਆਂ ਚਲਾ ਰਿਹਾ ਹੈ। ਉਸ ਦੀ ਪਤਨੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋ ਕਿ ਉਹਨਾਂ ਬੱਚਾ ਵੀ ਉਹਨਾਂ ਦੇ ਨਾਲ ਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਦੋਵੇਂ ਪਤੀ ਪਤਨੀ ਨਸ਼ਾ ਤਸਕਰ ਹਨ।

ਪੁਲਿਸ ਨੇ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗਸਟਰ ਦਾ ਨਾਂ ਬਬਲੂ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਜਿਸ ਦੇ ਹੱਥਾਂ ਵਿੱਚ ਦੋ ਪਿਸਤੌਲਾਂ ਸਨ ਅਤੇ ਉਸਦੀ ਪਤਨੀ ਅਤੇ ਬੱਚੇ ਵੀ ਸਨ। ਪੁਲਸ ਦੀ ਕਾਰ ਨੂੰ ਦੇਖ ਕੇ ਸ਼ੱਕੀ ਗੈਂਗਸਟਰ ਆਪਣੀ ਕਾਰ ਭਜਾ ਕੇ ਲੈ ਗਏ। ਇਸ ਤੋਂ ਬਾਅਦ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਉਸ ਦਾ ਪਿੱਛਾ ਕੀਤਾ, ਜਿਸ ਦੌਰਾਨ ਅਣਪਛਾਤਾ ਨੌਜਵਾਨ ਆਪਣੀ ਪਤਨੀ ਅਤੇ ਬੱਚੇ ਸਮੇਤ ਖੇਤਾਂ ‘ਚ ਦਾਖਲ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਦਿੱਤੀ ਹੈ।

ਫਿਲਹਾਲ ਉਕਤ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਦਕਿ ਗੈਂਗਸਟਰ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਭਾਰੀ ਪੁਲਿਸ ਫੋਰਸ ਨੇ ਘੇਰਾਬੰਦੀ ਕਰ ਲਈ ਹੈ। ਫਿਲਹਾਲ ਪੁਲਿਸ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

“ਇੱਥੇ ਚਿੱਟਾ ਮਿਲਦਾ ਹੈ” ਦਾ ਬੋਰਡ ਦੇਖਣ ਤੋਂ ਬਾਅਦ ਜਾਗੀ ਪੰਜਾਬ ਪੁਲਿਸ, ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਮਾਰਿਆ ਛਾਪਾ

ਮੇਲਾ ਦੇਖਣ ਗਏ ਨੌਜਵਾਨ ਦੀ ਕਾਰ ‘ਚੋਂ ਮਿਲੀ ਲਾਸ਼: ਨਵੰਬਰ ਮਹੀਨੇ ਜਾਣਾ ਸੀ ਇਟਲੀ