ਪੰਜਾਬ ਦੀ ਜੇਲ੍ਹ ‘ਚੋਂ ਫ਼ਰਾਰ ਕੈਦੀ ਮਿਲਿਆ ਬਿਹਾਰ ਤੋਂ

ਲੁਧਿਆਣਾ, 21 ਅਕਤੂਬਰ 2025 – ਜੇਲ੍ਹ ਪ੍ਰਸ਼ਾਸਨ ਕਥਿਤ ਲਾਪਰਵਾਹੀਆਂ ਦੇ ਕਾਰਨ ਅਕਸਰ ਚਰਚਾ ਵਿਚ ਰਹਿੰਦਾ ਹੈ, ਇਸ ਦਾ ਉਦਾਹਰਨ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਇਕ ਹਵਾਲਾਤੀ ਜੇਲ੍ਹ ਤੋਂ ਭੱਜ ਨਿਕਲਿਆ ਤੇ ਉਸ ਨੂੰ ਅੱਜ ਤਕਰੀਬਨ ਇਕ ਹਫ਼ਤੇ ਬਾਅਦ ਬਿਹਾਰ ਤੋਂ ਫੜਿਆ ਗਿਆ ਹੈ।

ਜੇਲ੍ਹ ਅਧਿਕਾਰੀਆਂ ਮੁਤਾਬਕ 14 ਅਕਤੂਬਰ ਨੂੰ ਇਕ ਹਵਾਲਾਤੀ ਰਾਹੁਲ ਸ਼ੱਕੀ ਹਾਲਾਤ ਵਿਚ ਜੇਲ੍ਹ ਤੋਂ ਲਾਪਤਾ ਹੋ ਗਿਆ ਸੀ, ਜਿਸ ਕਾਰਨ ਜੇਲ੍ਹ ਅੰਦਰ ਭਾਜੜਾਂ ਪੈ ਗਈਆਂ। ਮਾਮਲਾ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਆਉਣ ਮਗਰੋਂ ਪੁਲਸ ਅਫ਼ਸਰਾਂ ਦੀ ਅਗਵਾਈ ਵਾਲੀਆਂ ਟੀਮਾਂ ਨੇ 100 ਏਕੜ ਵਿਚ ਬਣੀ ਜੇਲ੍ਹ ਦਾ ਚੱਪਾ-ਚੱਪਾ ਛਾਣ ਮਾਰਿਆ। ਹੋਰ ਤਾਂ ਹੋਰ ਮੁਲਾਜ਼ਮਾਂ ਵੱਲੋਂ ਸੀਵਰੇਜ ਲਾਈਨਾਂ ਤਕ ਵੀ ਚੈਕਿੰਗ ਕੀਤੀ ਗਈ, ਪਰ ਮੁਲਾਜ਼ਮ ਨਹੀਂ ਲੱਭਿਆ।

ਜ਼ਿਲ੍ਹਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰ ਕੇ ਫ਼ਰਾਰ ਹਵਾਲਾਤੀ ਦੀ ਭਾਲ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਥਾਣਾ ਡਵੀਜ਼ਨ ਨੰਬਰ 7 ਤੋਂ ਪੁਲਸ ਅਫ਼ਸਰ ਗੁਰਦਿਆਲ ਸਿੰਘ ਦੀ ਅਗਵਾਈ ਵਿਚ ਗਈ ਟੀਮ ਨੇ ਹਵਾਲਾਤੀ ਰਾਹੁਲ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

ਸਾਬਕਾ DGP ਮੁਹੰਮਦ ਮੁਸਤਫਾ, ਪਤਨੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ’ਤੇ ਕਤਲ ਦਾ ਕੇਸ ਦਰਜ, ਪੜ੍ਹੋ ਵੇਰਵਾ