ਚੰਡੀਗੜ੍ਹ, 5 ਨਵੰਬਰ 2022 – 6 ਮਹੀਨੇ ਬੀਤ ਜਾਣ ‘ਤੇ ਵੀ ‘ਆਪ’ ਸਰਕਾਰ ਉਸ ਘੋੜਸਵਾਰ ਵਰਗੀ ਹੈ ਜੋ ਬਿਨਾਂ ਕਾਠੀ ਦੇ ਘੋੜੇ ‘ਤੇ ਸਵਾਰ ਹੋ ਕੇ ਦੌੜ ਰਹੀ ਅਤੇ ਸਥਿਰ ਨਹੀਂ ਹੋ ਸਕੀ। ਪੰਜਾਬ ‘ਸੀ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜੀ ਹੋਈ ਹੈ। ਉੱਥੇ ਹੀ ਪ੍ਰਤਾਪ ਬਾਜਵਾ ਨੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਕੇ ਆਪ ਪਾਰਟੀ ਜਿਨ੍ਹਾਂ ਮੁੱਦਿਆਂ ‘ਤੇ ਸਰਕਾਰ ਸੱਤਾ ‘ਚ ਆਈ ਸੀ, ਉਨ੍ਹਾਂ ‘ਤੇ ਖਰਾ ਨਹੀਂ ਉਤਰ ਰਹੀ। ਭ੍ਰਿਸ਼ਟਾਚਾਰ ‘ਤੇ ਉਨ੍ਹਾਂ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਵੀ ਅਸਪਸ਼ਟ ਹੈ।
ਬਾਜਵਾ ਨੇ ਦੋਸ਼ ਲਾਏ ਕਿ CM ਨੇ ਇਕੱਲੇ ਨੇ ਸਿੰਗਲਾ ਦੀ ਆਡੀਓ ਸੁਣੀ ਅਤੇ ਹੋਰ ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਵਿਜੇ ਸਿੰਗਲਾ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਪਰ ਸਰਾਰੀ ਦੀ ਆਡੀਓ ਸਭ ਨੇ ਸੁਣੀ, ਉਹ ਘੁੰਮ ਰਿਹਾ ਹੈ। ਕੋਈ ਵੀ ਕਾਰਵਾਈ ਨਹੀਂ ਹੋਈ।
ਇਸ ਦੇ ਨਾਲ ਹੀ ਇੱਕ ਹੋਰ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਓ.ਐਸ.ਡੀ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਆਡੀਓ ਸਾਹਮਣੇ ਆਈ, ਜਿਸ ਨੂੰ ਸਭ ਨੇ ਸੁਣਿਆ, ਉਸ ਮੰਤਰੀ ਅਤੇ ਓਐਸਡੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਭ੍ਰਿਸ਼ਟਾਚਾਰ ਦਾ ਪਰਛਾਵਾਂ ਸੀਐਮ ਦਫ਼ਤਰ ਤੱਕ ਪੈਣ ਲੱਗਾ ਹੈ। ਕੁਝ ਸਮਾਂ ਇੰਤਜ਼ਾਰ ਕਰੋ, ਭ੍ਰਿਸ਼ਟਾਚਾਰ ਜਲਦੀ ਹੀ ਮੁੱਖ ਮੰਤਰੀ ਦੀ ਕੋਠੀ ਤੱਕ ਪਹੁੰਚ ਜਾਵੇਗਾ।